ਆਲੂਬੁਖ਼ਾਰੇ ਨੂੰ ਖੱਟਾ ਸਮਝ ਕੇ ਨਹੀਂ ਖਾਂਦੇ ਤਾਂ ਖਾਣਾ ਸ਼ੁਰੂ ਕਰ ਦਿਓ ਕਿਉਂਕਿ ਇਸ ਨੂੰ ਖਾਣ ਨਾਲ ਕਈ ਬਿਮਾਰੀਆਂ ਰਹਿੰਦੀਆਂ ਹਨ ਦੂਰ
Rupinder Kaler
September 30th 2020 06:57 PM
ਆਲੂਬੁਖ਼ਾਰਾ ਬਹੁਤ ਸਾਰੇ ਪੌਸ਼ਟਿਕ ਗੁਣਾਂ ਨਾਲ ਭਰਪੂਰ ਫਲ ਹੈ । ਆਲੂਬੁਖ਼ਾਰੇ 'ਚ ਵਿਟਾਮਿਨ ਸੀ, ਕੇ, ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਵਰਗੇ ਤੱਤ ਹੁੰਦੇ ਹਨ । ਇਸ ਕਰਕੇ ਇਹ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ।ਇਸ ਨੂੰ ਛਿਲਕਿਆਂ ਸਮੇਤ ਖਾਣ ਨਾਲ ਸਰੀਰ ਵਿਚ ਕੈਂਸਰ ਅਤੇ ਰਸੌਲੀ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।