ਸਰ੍ਹੋਂ ਦਾ ਤੇਲ ਹੈ ਸਿਹਤ ਲਈ ਹੈ ਬਹੁਤ ਲਾਭਦਾਇਕ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ
ਸਰ੍ਹੋਂ ਦੇ ਤੇਲ ਵਿੱਚ ਅਜਿਹੇ ਤੱਤ ਹੁੰਦੇ ਹਨ ਜਿਹੜੇ ਸਾਡੀ ਸਿਹਤ ਲਈ ਬਹੁਤ ਹੀ ਲਾਭਦਾਇਕ ਹੈ । ਜੇਕਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਖਾਣਾ ਬਣਾਉਣ ਵਿਚ ਸਰ੍ਹੋਂ ਦੇ ਤੇਲ ਦੀ ਵਰਤੋਂ ਕਰੋ। ਇਹ ਸਾਡੇ ਪੇਟ ਵਿਚ ਐਪਿਟਾਇਜ਼ਰ ਦਾ ਕੰਮ ਕਰਦਾ ਹੈ। ਜੇਕਰ ਕੰਨ ਵਿਚ ਦਰਦ ਹੁੰਦਾ ਹੈ ਤਾਂ ਵੀ ਸਰ੍ਹੋਂ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ।
ਹੋਰ ਪੜ੍ਹੋ :
ਉੱਭਰਦੇ ਗਾਇਕਾਂ ਤੇ ਸੰਗੀਤਕਾਰਾਂ ਲਈ ਸੁਨਹਿਰੀ ਮੌਕਾ, ਪੀਟੀਸੀ ਰਿਕਾਰਡਸ ਨਾਲ ਜੁੜ ਕੇ ਚਮਕਾਓ ਆਪਣਾ ਕਰੀਅਰ
ਕਪਿਲ ਸ਼ਰਮਾ ਦੀ ਧੀ ਦੇ ਜਨਮ ਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ
ਇਸ ਤੋਂ ਇਲਾਵਾ ਸਰ੍ਹੋਂ ਦੇ ਤੇਲ ਵਿਚ ਲਸਣ ਗਰਮ ਕਰ ਕੇ ਕੰਨ ਵਿਚ ਪਾਉਣ ਨਾਲ ਵੀ ਕੰਨ ਦੇ ਦਰਦ ਨੂੰ ਆਰਾਮ ਮਿਲਦਾ ਹੈ । ਸਰ੍ਹੋਂ ਦੇ ਤੇਲ ਵਿਚ ਸਫ਼ੇਦ ਨਮਕ ਮਿਲਾ ਕੇ ਦੰਦ ਵੀ ਸਾਫ਼ ਕੀਤੇ ਜਾ ਸਕਦੇ ਹਨ ਇਸ ਨਾਲ ਦੰਦ ਦਰਦ ਵੀ ਦੂਰ ਹੁੰਦਾ ਹੈ। ਸਰੋਂ੍ਹ ਦੇ ਤੇਲ ਵਿਚ ਮੌਜੂਦ ਗਲੂਕੋਜਿਲੋਲੇਟ ਸਰੀਰ ਵਿਚ ਕੈਂਸਰ ਅਤੇ ਟਿਊਮਰ ਦੀ ਗੰਢ ਨੂੰ ਬਣਨ ਤੋਂ ਰੋਕਦਾ ਹੈ।
ਜੇਕਰ ਤੁਹਾਡੇ ਬੁੱਲ ਫਟਦੇ ਹਨ ਤਾਂ ਹਰ ਰੋਜ਼ ਰਾਤ ਨੂੰ ਦੋ ਬੂੰਦਾਂ ਸਰ੍ਹੋਂ ਦਾ ਤੇਲ ਧੁੰਨੀ ਵਿਚ ਲਗਾ ਕੇ ਪਓ ਸਵੇਰ ਤੱਕ ਬੁੱਲ ਮੁਲਾਇਮ ਹੋਣਗੇ। ਸਰ੍ਹੋਂ ਦੇ ਤੇਲ ਵਿਚ ਕਪੂਰ ਪਾ ਕੇ ਮਾਲਸ਼ ਕਰਨ ਨਾਲ ਗਠੀਏ ਦਾ ਦਰਦ ਵੀ ਦੂਰ ਹੁੰਦਾ ਹੈ। ਵੇਸਣ, ਹਲਦੀ, ਪੀਸਿਆ ਹੋਇਆ ਕਪੂਰ ਸਰ੍ਹੋਂ ਦੇ ਤੇਲ ਵਿਚ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਚਿਹਰੇ ਦਾ ਰੰਗ ਸਾਫ਼ ਹੁੰਦਾ ਹੈ। ਜੇਕਰ ਤੁਹਾਡੇ ਵਾਲ ਰੁੱਖੇ, ਦੋ ਮੂੰਹੇ ਜਾਂ ਫਿਰ ਵਾਲ ਝੜਦੇ ਹਨ ਤਾਂ ਆਪਣੇ ਵਾਲਾਂ ਨੂੰ ਸਰ੍ਹੋਂ ਦਾ ਤੇਲ ਲਗਾਓ ਕਿਉਂਕਿ ਇਸ ਤੇਲ ਵਿਚ ਸਾਰੇ ਵਿਟਾਮਿਨ, ਮਿਨਰਲਜ਼, ਬੀਟਾ ਕੈਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਅਤੇ ਫੈਟੀ ਐਸਿਡ ਹੁੰਦੇ ਹਨ।