ਸਾਡੀ ਰਸੋਈ ‘ਚ ਅਜਿਹੇ ਬਹੁਤ ਸਾਰੇ ਮਸਾਲੇ ਹਨ ਜੋ ਸਾਡੇ ਖਾਣੇ ਦੇ ਸਵਾਦ ਨੂੰ ਵਧਾਉਣ ਦੇ ਨਾਲ ਨਾਲ ਸਾਡੀ ਸਿਹਤ ਲਈ ਵੀ ਕਾਫੀ ਲਾਹੇਵੰਦ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਚੀਜ਼ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨਾਲ ਖਾਣੇ ਦਾ ਸਵਾਦ ਤਾਂ ਵੱਧਦਾ ਹੀ ਹੈ, ਇਸ ਦੇ ਨਾਲ ਹੀ ਉਹ ਤੁਹਾਡੀ ਸਿਹਤ ਲਈ ਵੀ ਕਾਫੀ ਕਾਰਗਰ ਸਾਬਿਤ ਹੋ ਸਕਦੀ ਹੈ ।
ਹੋਰ ਪੜ੍ਹੋ :ਇਸ ਮਾਮਲੇ ’ਚ ਗਰੀਨ-ਟੀ ਨੂੰ ਮਾਤ ਦਿੰਦੀ ਹੈ ਸੌਂਫ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ
ਅਸੀਂ ਗੱਲ ਕਰ ਰਹੇ ਹਾਂ ਕਲੌਂਜੀ ਦੀ । ਜਿਸ ਨੂੰ ਜ਼ਿਆਦਾਤਰ ਅਚਾਰ ‘ਚ ਇਸਤੇਮਾਲ ਕੀਤਾ ਜਾਂਦਾ ਹੈ । ਕਲੌਂਜੀ ਨੂੰ ਆਮ ਭਾਸ਼ਾ 'ਚ ਮੰਗਰੇਲਾ ਕਹਿੰਦੇ ਹਨ। ਕਲੌਂਜੀ ਦਾ ਇਸਤੇਮਾਲ ਅਕਸਰ ਕਚੌਰੀ ਤੇ ਸਮੋਸੇ 'ਚ ਕੀਤਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਛੋਟੇ-ਛੋਟੇ ਕਾਲੇ ਦਾਣੇ ਤੁਹਾਡੀ ਸਿਹਤ ਲਈ ਕਿੰਨੇ ਫਾਇਦੇਮੰਦ ਹਨ? ਜੇਕਰ ਨਹੀਂ, ਤਾਂ ਅੱਜ ਅਸੀਂ ਦੱਸਦੇ ਹਾਂ।
ਕਲੌਂਜੀ 'ਚ ਭਰਪੂਰ ਮਾਤਰਾ 'ਚ ਫਾਈਬਰ ਸਮੇਤ ਵਿਟਾਮਿਨ, ਅਮੀਨੋ ਐਸਿਡ, ਫੈਟੀ ਐਸਿਡ, ਆਇਰਨ ਤੇ ਕਈ ਤੱਤ ਮੌਜੂਦ ਹੁੰਦੇ ਹਨ। ਇਹ ਸਾਰੇ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਅੱਜ ਅਸੀਂ ਦੱਸ ਰਹੇ ਹਾਂ ਕਲੌਂਜੀ ਦੇ ਸਿਹਤ ਨਾਲ ਜੁੜੇ ਫਾਇਦਿਆਂ ਬਾਰੇ 'ਚ।
ਕਲੌਂਜੀ 'ਚ ਮੌਜੂਦ ਫਾਈਬਰ ਵਜ਼ਨ ਨੂੰ ਕੰਟਰੋਲ 'ਚ ਰੱਖਦਾ ਹੈ। ਨਾਲ ਹੀ ਪੇਟ ਦੀ ਚਰਬੀ ਵੀ ਘਟਾਉਂਦਾ ਹੈ। ਇਸ ਦੇ ਲਈ ਹਰ ਰੋਜ਼ ਸਵੇਰੇ ਪਹਿਲਾਂ ਇਕ ਕੱਪ ਗਰਮ ਪਾਣੀ 'ਚ ਨਿੰਬੂ ਦਾ ਰਸ ਨਚੋੜ ਕੇ ਪੀਓ।
ਇਸ ਤੋਂ ਬਾਅਦ 3-5 ਕਲੌਂਜੀ ਦੇ ਬੀਜ ਲਓ ਤੇ ਗਰਮ ਪਾਣੀ ਨਾਲ ਖਾਓ। ਆਖ਼ਿਰ 'ਚ ਇਕ ਛੋਟਾ ਚਮਚ ਸ਼ਹਿਦ ਖਾਓ।