ਜਾਣੋ ਨਿੰਮ ਦੇ ਰੁੱਖ ਤੇ ਇਸਦੇ ਪੱਤਿਆਂ ਦੇ ਗੁਣਕਾਰੀ ਫਾਇਦਿਆਂ ਬਾਰੇ, ਸਰੀਰ ਦੇ ਕਈ ਰੋਗਾਂ ਨੂੰ ਕਰਦਾ ਹੈ ਦੂਰ

ਨਿੰਮ ਦਾ ਰੁੱਖ ਭਾਰਤ ਵਿੱਚ ਪਾਇਆ ਜਾਣ ਵਾਲਾ ਇੱਕ ਆਮ ਰੁੱਖ ਹੈ । ਪਰ ਇਹ ਰੁੱਖ ਬਹੁਤ ਲਾਹੇਮੰਦ ਹੈ । ਇਹ ਇੱਕ ਸੰਘਣੀ ਛਾਂ ਵਾਲਾ ਰੁੱਖ ਤਾਂ ਹੈ ਪਰ ਇਹ ਬਹੁਤ ਸਾਰੀਆਂ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ ।
ਹੋਰ ਪੜ੍ਹੋ : ਸ਼ੀਰਾ ਜਸਵੀਰ ਨੇ ਬੇਟੇ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ-‘ਕਰਮਨ ਸਿੰਘ ਹੇਰ ਦਾ ਜਨਮ ਦਿਨ ਹੈ ਦਿਉ ਦੁਆਵਾਂ’
ਆਓ ਜਾਣਦੇ ਹਾਂ ਇਸ ਦੇ ਗੁਣਕਾਰੀ ਫਾਇਦਿਆਂ ਬਾਰੇ-
ਮੂੰਹ ਦੇ ਰੋਗਾਂ ਤੋਂ ਰਾਹਤ- ਨਿੰਮ ਦੀ ਦਾਤਣ ਦੀ ਵਰਤੋਂ ਦੰਦ ਸਾਫ ਅਤੇ ਮੂੰਹ ਦੇ ਰੋਗਾਂ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ । ਇਸ ਤੋਂ ਇਲਾਵਾ ਇਸ ਦੀ ਵਰਤੋਂ ਦੇ ਨਾਲ ਮੂੰਹ 'ਚੋਂ ਆਉਣ ਵਾਲੀ ਬਦਬੂ ਵੀ ਠੀਕ ਹੁੰਦੀ ਹੈ ।
ਰੋਗ ਵਿਰੋਧੀ ਸ਼ਕਤੀ ਵੱਧਦੀ ਹੈ- ਨਿੰਮ ਦੇ ਪੱਤਿਆ ਨੂੰ ਉਬਾਲ ਕੇ ਪੀਣ ਨਾਲ ਸਰੀਰ ਵਿੱਚ ਰੋਗ ਵਿਰੋਧੀ ਸ਼ਕਤੀ ਵੱਧਦੀ ਹੈ। ਜਿਸ ਕਰਕੇ ਤੁਹਾਡਾ ਸਰੀਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ।
ਚਿਹਰੇ ਤੋਂ ਹਟਾਉਂਦੀ ਹੈ ਦਾਣੇ- ਬਹੁਤ ਸਾਰੇ ਮੁੰਡੇ ਕੁੜੀਆਂ ਦੇ ਮੂੰਹ ‘ਤੇ ਕਿੱਲ, ਫਿੰਨਸੀਆ ਤੋਂ ਪ੍ਰੇਸ਼ਾਨ ਰਹਿੰਦੇ ਨੇ । ਨਿੰਮ ਦੇ ਪੱਤਿਆ ਨੂੰ ਉਬਾਲ ਕੇ ਇਸ ਦਾ ਪਾਣੀ ਰੋਜ਼ ਪੀਣ ਨਾਲ ਠੀਕ ਚਿਹਰੇ ਦੀਆਂ ਫਿੰਨਸੀਆਂ ਦੂਰ ਹੁੰਦੀਆਂ ਹਨ । ਰਾਤ ਨੂੰ ਨਿੰਮ ਦੇ ਪੱਤਿਆ ਵਾਲੇ ਪਾਣੀ ਨਾਲ ਮੂੰਹ ਧੋਣ ਨਾਲ ਵੀ ਇਹ ਸਮੱਸਿਆ ਠੀਕ ਹੁੰਦੀ ਹੈ । ਤੁਹਾਡੇ ਚਿਹਰੇ ਉੱਤੇ ਨਿਖ਼ਾਰ ਵੀ ਆਉਂਦਾ ਹੈ ।
ਪੇਟ ਦੇ ਕੀੜਿਆਂ ਤੋਂ ਰਾਹਤ- ਨਿੰਮ ਦੇ ਪੱਤੇ ਪੇਟ ਦੇ ਕੀੜਿਆਂ ਨੂੰ ਵੀ ਮਾਰਣ ਦਾ ਕੰਮ ਕਰਦੇ ਹਨ । ਖਾਲੀ ਪੇਟ ਨਿੰਮ ਦੇ ਪੱਤਿਆਂ ਨੂੰ ਚਬਾਉਣ ਨਾਲ ਪੇਟ ਦੇ ਕੀੜਿਆਂ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ।
ਜਖ਼ਮ ਜਲਦੀ ਠੀਕ ਕਰਨ ‘ਚ ਲਾਭਕਾਰੀ- ਸਰੀਰਕ ਜਖ਼ਮਾਂ ਜਾਂ ਫੋੜਿਆ ਉੱਪਰ ਨਿੰਮ ਦੇ ਪੀਸੇ ਹੋਏ ਪੱਤਿਆ ਵਿੱਚ ਸ਼ਹਿਦ ਮਿਲਾ ਕੇ ਲਗਾਉਣ ਨਾਲ ਛੇਤੀ ਠੀਕ ਹੁੰਦੇ ਹਨ ।