
ਪਿੰਡਾਂ ਦੀ ਨੁਹਾਰ ਪੂਰੀ ਬਦਲ ਚੁੱਕੀ ਹੈ ਅਤੇ ਸ਼ਹਿਰਾਂ ਨਾਲੋਂ ਪਿੰਡ ਕਿਤੇ ਸੋਹਣੇ ਜਾਪਦੇ ਹਨ । ਅੱਜ ਅਸੀਂ ਤੁਹਾਨੂੰ ਪੰਜਾਬ ਦੇ ਇੱਕ ਅਜਿਹੇ ਪਿੰਡ ਦੀਆਂ ਤਸਵੀਰਾਂ ਵਿਖਾਉਣ ਜਾ ਰਹੇ ਹਾਂ । ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋ ਕੇ ਆਪਣਿਆਂ ਦੰਦਾਂ ਥੱਲੇ ਜੀਭ ਦੇਣ ਲਈ ਮਜ਼ਬੂਰ ਹੋ ਜਾਓਗੇ । ਜੀ ਹਾਂ ਇਸ ਪਿੰਡ ਨੂੰ ਵੇਖ ਕੇ ਤੁਹਾਡੇ ਮਨ ‘ਚ ਇੱਕ ਵਾਰ ਸਿਟੀ ਬਿਊਟੀਫੁਲ ਚੰਡੀਗੜ੍ਹ ਦੀ ਤਸਵੀਰ ਉਕਰ ਜਾਵੇਗੀ ।
Image From Dhillon Bathinde aala FB
ਹੋਰ ਪੜ੍ਹੋ : ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਵੱਲੋਂ ਵੱਡਾ ਫੈਸਲਾ, ਕ੍ਰਿਕੇਟਰ ਹਰਭਜਨ ਸਿੰਘ ਨੇ ਸ਼ਲਾਘਾ ਕੀਤੀ
Image From Dhillon Bathinde aala FB
ਕਿਉਂਕਿ ਇਹ ਪਿੰਡ ਚੰਡੀਗੜ੍ਹ ਨੂੰ ਵੀ ਮਾਤ ਪਾਉਂਦਾ ਵਿਖਾਈ ਦੇ ਰਿਹਾ ਹੈ । ਪਿੰਡ ‘ਚ ਜਗ੍ਹਾ ਜਗ੍ਹਾ ‘ਤੇ ਰੁੱਖ ਅਤੇ ਸਜਾਵਟੀ ਬੂਟੇ ਲਗਾਏ ਗਏ ਹਨ ਅਤੇ ਸਾਫ ਸਫਾਈ ਵੇਖ ਕੇ ਤਾਂ ਤੁਸੀਂ ਦੰਗ ਰਹਿ ਜਾਓਗੇ ।
Image From Dhillon Bathinde aala FB
ਪਿੰਡ ਦੇ ਹਰ ਘਰ ਦੇ ਬਾਹਰ ਤੁਹਾਨੂੰ ਨੇਮ ਪਲੇਟ ਲੱਗੀ ਮਿਲੇਗੀ ਅਤੇ ਪਿੰਡ ‘ਚ ਜਗ੍ਹਾ ਜਗ੍ਹਾ ‘ਤੇ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ ਰੱਖਣ ਲਈ ਰੁੱਖ ਲਗਾਏ ਗਏ ਹਨ ।
Image From Dhillon Bathinde aala FB
ਇਸ ਪਿੰਡ ਦਾ ਨਾਂਅ ਹੈ ਸੁੱਖਾ ਸਿੰਘ ਵਾਲਾ ਅਤੇ ਇਹ ਪੰਜਾਬ ਦੇ ਜ਼ਿਲ੍ਹਾ ਬਠਿੰਡਾ ‘ਚ ਪੈਂਦਾ ਹੈ । ਇਸ ਪਿੰਡ ਦੇ ਸਰਪੰਚ ਵੱਲੋਂ ਪਿੰਡ ਦੇ ਵਿਕਾਸ ਲਈ ਕਈ ਕੰਮ ਕਰ ਰਹੇ ਹਨ ਅਤੇ ਪਿੰਡ ਨੂੰ ਖੂਬਸੂਰਤ ਬਨਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ।