ਮਾਂ ਸ਼ਵੇਤਾ ਤਿਵਾਰੀ ਨੂੰ ਵਿਆਹ 'ਚ ਦੁੱਖ ਹੰਢਾਉਂਦੇ ਦੇਖਿਆ ਹੈ-ਪਲਕ ਤਿਵਾਰੀ, ਜਾਣੋ ਕੀ ਕਿਹਾ ਪਲਕ ਨੇ ਵਿਆਹ ਬਾਰੇ

Palak Tiwari, Mummy Shweta Tiwari's struggle in her marriages: ਸ਼ਵੇਤਾ ਤਿਵਾਰੀ ਨੇ ਆਪਣੀ ਨਿੱਜੀ ਜ਼ਿੰਦਗੀ 'ਚ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ। ਸ਼ਵੇਤਾ ਦਾ ਪਹਿਲਾ ਵਿਆਹ ਟੀਵੀ ਅਦਾਕਾਰ ਰਾਜਾ ਚੌਧਰੀ ਦੇ ਨਾਲ ਹੋਇਆ ਸੀ। ਇਸ ਵਿਆਹ ਤੋਂ ਉਨ੍ਹਾਂ ਦੀ ਇੱਕ ਧੀ, ਪਲਕ ਤਿਵਾਰੀ ਹੈ। ਫਿਰ ਦੋਹਾਂ ਦਾ ਤਲਾਕ ਹੋ ਗਿਆ ਅਤੇ ਸ਼ਵੇਤਾ ਨੇ ਰਾਜਾ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ। ਇਸ ਤੋਂ ਬਾਅਦ ਸ਼ਵੇਤਾ ਨੇ ਅਭਿਨਵ ਕੋਹਲੀ ਨਾਲ ਵਿਆਹ ਕਰਵਾ ਲਿਆ ਪਰ ਵਿਆਹ ਦੇ ਕੁਝ ਹੀ ਸਾਲਾਂ 'ਚ ਇਸ ਵਿਆਹ 'ਚ ਵੀ ਮੁਸ਼ਕਲਾਂ ਆਉਣ ਲੱਗੀਆਂ।
ਹੋਰ ਪੜ੍ਹੋ : ਵਿਰਾਟ ਕੋਹਲੀ ਨੇ ਆਪਣੇ ਇਸ ਅੰਦਾਜ਼ ਨਾਲ ਕੀਤਾ ਸਭ ਨੂੰ ਹੈਰਾਨ, ਪੁਸ਼ਪਾ ਗੀਤ ‘ਤੇ ਲਗਾਏ ਠੁਮਕੇ, ਦੇਖੋ ਵੀਡੀਓ
ਸ਼ਵੇਤਾ ਨੇ ਅਭਿਨਵ 'ਤੇ ਆਪਣੇ ਅਤੇ ਪਲਕ ਨਾਲ ਘਰੇਲੂ ਹਿੰਸਾ ਅਤੇ ਬਦਸਲੂਕੀ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਅਭਿਨਵ ਨੇ ਸ਼ਵੇਤਾ ਬਾਰੇ ਕਾਫੀ ਨਕਾਰਾਤਮਕ ਟਿੱਪਣੀਆਂ ਕੀਤੀਆਂ ਅਤੇ ਇਹ ਵੀ ਦੋਸ਼ ਲਾਇਆ ਕਿ ਸ਼ਵੇਤਾ ਉਸ ਨੂੰ ਆਪਣੇ ਬੇਟੇ ਨਾਲ ਮਿਲਣ ਨਹੀਂ ਦਿੰਦੀ।
image From instagram
ਪਲਕ ਨੇ ਆਪਣੀ ਮਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਵਿੱਚੋਂ ਗੁਜ਼ਰਦਿਆਂ ਦੇਖਿਆ ਹੈ ਅਤੇ ਉਹ ਆਪਣੀ ਮਾਂ 'ਤੇ ਮਾਣ ਮਹਿਸੂਸ ਕਰਦੀ ਹੈ ਕਿ ਕਿਵੇਂ ਉਸਨੇ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਵਿੱਚ ਕਿਸੇ ਚੀਜ਼ ਨੂੰ ਰੋਕਣ ਨਹੀਂ ਦਿੱਤਾ।
ਹੁਣ ਹਾਲ ਹੀ 'ਚ ਐਂਟਰਟੇਨਮੈਂਟ ਟਾਈਮਜ਼ ਨਾਲ ਆਪਣੀ ਮਾਂ ਬਾਰੇ ਗੱਲ ਕਰਦੇ ਹੋਏ ਪਲਕ ਨੇ ਕਿਹਾ, 'ਮੈਂ ਇਹ ਗੱਲ ਸਿੱਖੀ ਹੈ ਕਿ ਕਿਸੇ ਨੂੰ ਵੀ ਵਿਆਹ ਦੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਜੇਕਰ ਤੁਹਾਨੂੰ ਲੱਗਦਾ ਹੈ ਕਿ ਉਹ ਵਿਅਕਤੀ ਠੀਕ ਨਹੀਂ ਹੈ ਤਾਂ ਤੁਹਾਨੂੰ ਉਸ ਸਮੇਂ ਉਸ ਨੂੰ ਛੱਡ ਦੇਣਾ ਚਾਹੀਦਾ ਹੈ। ਔਰਤਾਂ ਅਜਿਹੇ ਦੁੱਖਾਂ ਨੂੰ ਹੰਢਾਉਂਦੀਆਂ ਹਨ। ਮੈਂ ਇਹ ਗੱਲ ਸਿਰਫ ਆਪਣੀ ਮਾਂ ਨਾਲ ਹੀ ਨਹੀਂ ਸਗੋਂ ਕਈ ਹੋਰ ਔਰਤਾਂ ਨਾਲ ਵੀ ਵੇਖੀ ਹੈ।
ਵਿਆਹ ਤੇ ਪਿਆਰ ਬਾਰੇ ਪਲਕ ਕੀ ਬੋਲੀ-
ਪਲਕ ਨੇ ਕਿਹਾ, 'ਨਹੀਂ ਅਜਿਹਾ ਇਸ ਲਈ ਨਹੀਂ ਹੈ ਕਿਉਂਕਿ ਮੈਂ ਆਪਣੀ ਮਾਂ ਨੂੰ ਇੱਕ ਚੰਗੀ ਪਤਨੀ ਵਜੋਂ ਦੇਖਿਆ ਹੈ। ਮੈਂ ਆਪਣੀ ਨਾਨੀ ਨੂੰ ਮੈਨੂੰ ਇੰਨਾ ਪਿਆਰ ਕਰਦੇ ਦੇਖਿਆ ਹੈ ਤਾਂ ਮੈਨੂੰ ਪਤਾ ਹੈ ਕਿ ਪਿਆਰ ਹੁੰਦਾ ਹੈ ਅਤੇ ਹਰ ਵਿਆਹ ਮਾੜਾ ਨਹੀਂ ਹੁੰਦਾ।
ਤੁਹਾਨੂੰ ਦੱਸ ਦੇਈਏ ਕਿ ਪਲਕ ਵੀ ਆਪਣੀ ਮਾਂ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੀ ਹੈ ਅਤੇ ਹੁਣ ਉਹ ਇਸ ਗਲੈਮਰਸ ਦੁਨੀਆ ਦਾ ਹਿੱਸਾ ਹੈ। ਹਾਲ ਹੀ 'ਚ ਪਲਕ ਨੂੰ ਆਦਿਤਿਆ ਸੀਲ ਨਾਲ ਮਿਊਜ਼ਿਕ ਵੀਡੀਓ ‘ਮੰਗਤਾ ਹੈ ਕਿਆ’ 'ਚ ਦੇਖਿਆ ਗਿਆ ਸੀ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਪੰਜਾਬੀ ਗਾਇਕ ਹਾਰਡੀ ਸੰਧੂ ਦੇ ਗੀਤ 'ਬਿਜਲੀ-ਬਿਜਲੀ' ਚ ਨਜ਼ਰ ਆਈ ਸੀ। ਇਸ ਮਿਊਜ਼ਿਕ ਵੀਡੀਓ ਤੋਂ ਪਲਕ ਨੂੰ ਕਾਫੀ ਮਸ਼ਹੂਰੀ ਹਾਸਿਲ ਹੋਈ।
ਹੋਰ ਪੜ੍ਹੋ : ਐਸ਼ਵਰਿਆ ਰਾਏ ਦੀ ਭਾਬੀ ਨੇ ਪੰਜਾਬੀ ਗੀਤ ਉੱਤੇ ਬਣਾਇਆ ਮਜ਼ਾਕੀਆ ਵੀਡੀਓ, ਕਾਲੇ ਚਸ਼ਮੇ ਲਗਾ ਕੇ ਕੱਟੇ ਪਿਆਜ਼