ਸਿੱਧੂ ਮੂਸੇ ਵਾਲਾ ਦਾ ਹਥਿਆਰ ਗੀਤ 'ਸਿਕੰਦਰ 2' ਫ਼ਿਲਮ 'ਚ ਹੋਇਆ ਰਿਲੀਜ਼, ਫ਼ਿਲਮ ਨੂੰ ਲਗਾ ਰਿਹਾ ਹੈ ਚਾਰ ਚੰਨ
ਗਾਇਕੀ ਤੋਂ ਅਦਾਕਾਰੀ 'ਚ ਕਦਮ ਧਰਨ ਵਾਲੇ ਗੁਰੀ ਅਤੇ ਕਰਤਾਰ ਚੀਮਾ ਸਟਾਰਰ ਫ਼ਿਲਮ ਸਿਕੰਦਰ 2 ਦਾ ਦੂਜਾ ਗੀਤ 'ਹਥਿਆਰ ਸਿੱਧੂ ਮੂਸੇ ਵਾਲਾ ਦੀ ਅਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ। ਗੀਤ ਰਿਲੀਜ਼ ਹੁੰਦਿਆਂ ਹੀ ਅੱਗ ਦੀ ਤਰ੍ਹਾਂ ਵਾਇਰਲ ਹੋ ਰਿਹਾ ਹੈ ਅਤੇ ਯੂ ਟਿਊਬ 'ਤੇ ਟਰੈਂਡਿੰਗ ਲਿਸਟ 'ਚ ਸ਼ਾਮਿਲ ਹੋ ਚੁੱਕਿਆ ਹੈ। ਸਿੱਧੂ ਮੂਸੇ ਵਾਲਾ ਦਾ ਲਿਖਿਆ ਇਹ ਗੀਤ ਫ਼ਿਲਮ ਦੇ ਕਿਰਦਾਰ ਸਿਕੰਦਰ 'ਤੇ ਬਿਲਕੁੱਲ ਸਹੀ ਢੁੱਕ ਰਿਹਾ ਹੈ, ਜਿਹੜਾ ਇਸ ਫ਼ਿਲਮ 'ਚ ਪਿਛਲੀ ਫ਼ਿਲਮ ਦੀ ਕਹਾਣੀ ਨੂੰ ਇਹ ਅੱਗੇ ਲੈ ਕੇ ਆ ਰਿਹਾ ਹੈ।
ਮਾਨਵ ਸ਼ਾਹ ਦੇ ਨਿਰਦੇਸ਼ਨ ‘ਚ ਬਣੀ ਸਿਕੰਦਰ 2 ਫ਼ਿਲਮ ‘ਚ ਗਾਇਕ ਗੁਰੀ ਵੀ ਆਪਣਾ ਐਕਟਿੰਗ ਡੈਬਿਊ ਕਰਨ ਜਾ ਰਹੇ ਹਨ। ਇਹਨਾਂ ਤੋਂ ਇਲਾਵਾ ਫ਼ਿਲਮ ‘ਚ ਸਾਵਨ ਰੂਪੋਵਾਲੀ,ਨਿਕੀਤ ਢਿੱਲੋਂ,ਰਾਹੁਲ ਜੁਗਰਾਜ,ਵਿਕਟਰ ਜੌਹਨ,ਸੰਜੀਵ ਅੱਤਰੀ,ਨਵਦੀਪ ਕਲੇਰ,ਅਤੇ ਸੀਮਾ ਕੌਸ਼ਲ ਸਮੇਤ ਕਈ ਹੋਰ ਚਿਹਰੇ ਵੀ ਨਜ਼ਰ ਆਉਣ ਵਾਲੇ ਹਨ।
ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਧੀਰਜ ਰਤਨ ਦੀ ਰਚਨਾ ਹੈ।
View this post on Instagram
ਮੂਵੀ ਨੂੰ ਪ੍ਰੋਡਿਊਸ ਕਰ ਰਹੇ ਹਨ ਖੁਸ਼ਵਿੰਦਰ ਪਰਮਾਰ, ਸਵਪਨ ਮੋਂਗਾ, ਅਨਮੋਲ ਮੋਂਗਾ, ਵਿਪਨ ਗਿੱਲ, ਬਲਕਾਰ ਭੁੱਲਰ ਅਤੇ ਕੇ.ਵੀ. ਢਿੱਲੋਂ।ਸਿੱਧੂ ਮੂਸੇ ਵਾਲਾ ਦਾ ਇਹ ਗੀਤ ਦਰਸ਼ਕਾਂ ਦੀ ਸਿਕੰਦਰ 2 ਫ਼ਿਲਮ ਨੂੰ ਦੇਖਣ ਦੀ ਉਤਸੁਕਤਾ 'ਚ ਹੋਰ ਵੀ ਵਾਧਾ ਕਰ ਰਿਹਾ ਹੈ।