ਕੁਲਦੀਪ ਮਾਣਕ ਦੇ ਦੋਹਤੇ ਹਸਨ ਮਾਣਕ ਲੈ ਕੇ ਆ ਰਹੇ ਨੇ ਆਪਣੀ ਨਵੀਂ ਮਿਊਜ਼ਿਕ ਐਲਬਮ ‘Rano’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਦਿਲਚਸਪ ਪੋਸਟਰ

ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਕੁਲਦੀਪ ਮਾਣਕ ਦੇ ਦੋਹਤੇ ਹਸਨ ਮਾਣਕ (Hassan Manak ) ਬਹੁਤ ਜਲਦ ਆਪਣੀ ਨਵੀਂ ਮਿਊਜ਼ਿਕ ਐਲਬਮ ਲੈ ਕੇ ਆ ਰਹੇ ਨੇ। ਜੀ ਹਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਦਰਸ਼ਕਾਂ ਦੇ ਨਾਲ ਐਲਬਮ ਦੀ ਫਰਸਟ ਲੁੱਕ ਸਾਂਝੀ ਕੀਤੀ ਹੈ।
image source- instagram
ਹੋਰ ਪੜ੍ਹੋ : ਐਕਟਰ ਸਰਦਾਰ ਸੋਹੀ ਨੇ ਆਪਣੀ ਫ਼ਿਲਮ ਉੱਚਾ ਪਿੰਡ ਦਾ ਪੋਸਟਰ ਸਾਂਝ ਕਰਕੇ ਪ੍ਰਸ਼ੰਸਕਾਂ ਨੂੰ ਆਪਣੇ ਅਹਿਮ ਵਿਚਾਰ ਦੇਣ ਦੀ ਗੱਲ ਆਖੀ
ਹੋਰ ਪੜ੍ਹੋ : ਹਰਭਜਨ ਮਾਨ ਨੇ ਹਰਦੀਪ ਗਰੇਵਾਲ ਦੀ ਸ਼ਲਾਘਾ ਕਰਦੇ ਹੋਏ ਕਿਹਾ- ‘ਹਰਦੀਪ ਦੀ ਤੁਲਨਾ ਅਮੀਰ ਖ਼ਾਨ ਨਾਲ ਕੀਤੀ ਜਾ ਰਹੀ ਆ, ਪਰ ਉਹ...’
image source- instagram
ਪਿੰਡਾਂ ਦੀ ਰੂਪ ਰੇਖਾ ਨੂੰ ਬਿਆਨ ਕਰਦਾ ਮਿਊਜ਼ਕ ਐਲਬਮ ਦਾ ਪੋਸਟਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਪੋਸਟਰ ਉੱਤੇ ਪਿੱਤਲ ਦਾ ਡੋਲੂ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਉਹ ‘Rano’ ਟਾਈਟਲ ਹੇਠ ਆਪਣੇ ਕਰੀਅਰ ਦੀ ਦੂਜੀ ਐਲਬਮ ਲੈ ਕੇ ਆ ਰਹੇ ਨੇ। ਇਸ ਮਿਊਜ਼ਿਕ ਐਲਬਮ ਦੀ ਇੰਟਰੋ ਵੀਡੀਓ 18 ਅਗਸਤ ਨੂੰ ਰਿਲੀਜ਼ ਹੋਵੇਗੀ।
image source- instagram
ਇਸ ਐਲਬਮ ‘ਚ ਕਈ ਨਾਮੀ ਗੀਤਕਾਰਾਂ ਦੇ ਲਿਖੇ ਗੀਤ ਜਿਵੇਂ ਮੱਤੇਆਲਾ, ਮਨਜੀਤ ਸਿੱਧੂ ਤੇ ਕਈ ਹੋਰ ਗੀਤਕਾਰਾਂ ਦੇ ਲਿਖੇ ਗੀਤ ਸ਼ਾਮਿਲ ਨੇ। ‘Beat Soul Music’, ‘Inder Dhammu’ ਤੇ ਕਈ ਹੋਰ ਨਾਮੀ ਮਿਊਜ਼ਿਕ ਡਾਇਰੈਕਟਰ ਦਾ ਮਿਊਜ਼ਿਕ ਸੁਣਨ ਨੂੰ ਮਿਲੇਗਾ । ਹਸਨ ਮਾਣਕ ਨੂੰ ਗਾਇਕੀ ਦੀ ਗੁੜ੍ਹਤੀ ਉਨ੍ਹਾਂ ਦੇ ਪਰਿਵਾਰ ‘ਚੋਂ ਹੀ ਮਿਲੀ ਹੈ ।
View this post on Instagram