ਪਿਆਰ ਦੇ ਰੰਗਾਂ ਨਾਲ ਭਰਿਆ ਸੁਫ਼ਨਾ ਫ਼ਿਲਮ ਦਾ ਪਹਿਲਾ ਗੀਤ ‘ਕਬੂਲ ਏ’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ,ਦੇਖੋ ਵੀਡੀਓ

ਐਮੀ ਵਿਰਕ ਇਸ ਸਾਲ ਦੀ ਸ਼ੁਰੂਆਤ ਰੋਮਾਂਟਿਕ ਫ਼ਿਲਮ ‘ਸੁਫ਼ਨਾ’ ਦੇ ਨਾਲ ਕਰਨ ਜਾ ਰਹੇ ਹਨ। ਡਾਇਰੈਕਟਰ ਜਗਦੀਪ ਸਿੱਧੂ ਵੱਲੋਂ ਲਿਖੀ ਤੇ ਡਾਇਰੈਕਟ ਕੀਤੀ ਗਈ ਫ਼ਿਲਮ ਸੁਫ਼ਨਾ ਜੋ ਕਿ 14 ਫਰਵਰੀ ਨੂੰ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਜਗਦੀਪ ਸਿੱਧੂ ਜੋ ਹਰ ਵਾਰ ਆਪਣੇ ਦਰਸ਼ਕਾਂ ਦੇ ਲਈ ਕੁਝ ਵੱਖਰਾ ਹੀ ਲੈ ਕੇ ਆਉਂਦੇ ਨੇ। ਜਿਸਦੇ ਚੱਲਦੇ ਉਹ ਟਰੇਲਰ ਤੋਂ ਪਹਿਲਾਂ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣਾ ਚਾਹੁੰਦੇ ਨੇ। ਜਿਸਦੇ ਚੱਲਦੇ ਫ਼ਿਲਮ ਸੁਫ਼ਨਾ ਦਾ ਪਹਿਲਾ ਗੀਤ ‘ਕਬੂਲ ਏ’ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ‘ਕਬੂਲ ਏ’ ਗੀਤ ਬਹੁਤ ਹੀ ਸ਼ਾਨਦਾਰ ਹੈ, ਜਿਸ ਨੂੰ ਹਸ਼ਮਤ ਸੁਲਤਾਨਾ ਹੋਰਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
ਹੋਰ ਵੇਖੋ:ਗਿੱਲ ਫੈਮਿਲੀ ‘ਚ ਵੱਜੇ ਬੈਂਡ ਬਾਜੇ, ਜੱਸੀ ਗਿੱਲ ਦੇ ਇਸ ਭਰਾ ਦਾ ਹੋਇਆ ਵਿਆਹ, ਦੇਖੋ ਵੀਡੀਓ
ਜੇ ਗੱਲ ਕਰੀਏ ਪਿਆਰ ਦੇ ਰੰਗਾਂ ਦੇ ਨਾਲ ਭਰੇ ਗੀਤ ਦੇ ਬੋਲ ਜਾਨੀ ਦੀ ਕਲਮ ‘ਚੋਂ ਨਿਕਲੇ ਨੇ ਤੇ ਬੀ ਪਰਾਕ ਨੇ ਆਪਣੇ ਮਿਊਜ਼ਿਕ ਦੇ ਨਾਲ ਗਾਣੇ ਨੂੰ ਚਾਰ ਚੰਨ ਲਗਾ ਦਿੱਤੇ ਹਨ। ਇਸ ਗੀਤ ਨੂੰ ਫ਼ਿਲਮ ਦੀ ਅਦਾਕਾਰਾ ਤਾਨੀਆ ਤੇ ਨਾਇਕ ਐਮੀ ਵਿਰਕ ਉੱਤੇ ਫ਼ਿਲਮਾਇਆ ਗਿਆ ਹੈ। ਇਸ ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗਾਣੇ ਨੂੰ ਰਿਲੀਜ਼ ਹੋਏ ਅਜੇ ਕੁਝ ਹੀ ਘੰਟੇ ਹੋਏ ਨੇ ਤੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।
View this post on Instagram
ਜੇ ਗੱਲ ਕਰੀਏ ਐਮੀ ਵਿਰਕ ਦੇ ਇਸ ਸਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮਾਂ ਦੇ ਨਾਲ ਹਿੰਦੀ ਫ਼ਿਲਮਾਂ ‘ਚ ਵੀ ਨਜ਼ਰ ਆਉਣਗੇ। ਉਹ ਬਾਲੀਵੁੱਡ ਫ਼ਿਲਮ ’83 ਤੇ ‘ਭੁਜ ਦ ਪਰਾਈਡ ਆਫ਼ ਇੰਡੀਆ’ ‘ਚ ਨਜ਼ਰ ਆਉਣਗੇ।