ਮੀਕਾ ਸਿੰਘ ‘ਤੇ ਅਕਾਂਕਸ਼ਾ ਪੁਰੀ ਏਨੀਂ ਦਿਨੀਂ ਕਾਫੀ ਚਰਚਾ ‘ਚ ਹਨ । ਇਸ ਚਰਚਾ ਦਾ ਕਾਰਨ ਹੈ ਅਕਾਂਕਸ਼ਾ ਪੁਰੀ ਵੱਲੋਂ ਸਾਂਝੀ ਕੀਤੀ ਗਈ ਇੱਕ ਵੀਡੀਓ, ਜਿਸ ‘ਚ ਦੋਵੇਂ ਜਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਬੈਠੇ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਕਾਂਕਸ਼ਾ ਮੀਕਾ ਸਿੰਘ ਦੇ ਨਾਲ ਬੈਠੀ ਹੈ ।
Image From akanksha8000’s Instagram
ਹੋਰ ਪੜ੍ਹੋ : ਹਰਵਿੰਦਰ ਹੈਰੀ ਦੀ ਆਵਾਜ਼ ‘ਚ ਨਵਾਂ ਗੀਤ ’13 ਤਰੀਕ’ ਰਿਲੀਜ਼
Image From akanksha8000’s Instagram
ਉਸ ਨੇ ਲਾਲ ਰੰਗ ਦਾ ਸੂਟ ਪਾਇਆ ਹੋਇਆ ਹੈ । ਲੋਕ ਦੋਵਾਂ ਦੇ ਇਸ ਵੀਡੀਓ ਨੂੰ ਵੇਖ ਕੇ ਅੰਦਾਜ਼ਾ ਲਗਾ ਰਹੇ ਹਨ ਕਿ ਦੋਵਾਂ ਨੇ ਸ਼ਾਇਦ ਮੰਗਣਾ ਕਰਵਾ ਲਿਆ ਹੈ ।ਹਾਲਾਂਕਿ ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਸ ਤਰ੍ਹਾਂ ਦਾ ਕੋਈ ਵੀ ਆਫੀਸ਼ੀਅਲ ਐਲਾਨ ਨਹੀਂ ਕੀਤਾ ਹੈ ।
Image From akanksha8000’s Instagram
ਲੋਕਾਂ ਦੇ ਇਸ ਤਰ੍ਹਾਂ ਦਾ ਅੰਦਾਜ਼ਾ ਲਗਾਉਣ ਦਾ ਕਾਰਨ ਹੈ ਅਕਾਂਕਸ਼ਾ ਪੁਰੀ ਵੱਲੋਂ ਇਸ ਵੀਡੀਓ ‘ਤੇ ਦਿੱਤਾ ਗਿਆ ਕੈਪਸ਼ਨ।ਵੀਡੀਓ ਦੇ ਨਾਲ ਅਕਾਂਕਸ਼ਾ ਨੇ ਲੋਕਾਂ ਤੋਂ ਦੁਆਵਾਂ ਮੰਗੀਆਂ ਹਨ ਨਾਲ ਹੀ ਮੀਕਾ ਸਿੰਘ ਨੂੰਟੈਗ ਕਰਦੇ ਹੋਏ ਦਿਲ ਬਣਾਇਆ ਹੈ।
View this post on Instagram
A post shared by Akanksha Puri?♀️ (@akanksha8000)
ਕੈਪਸ਼ਨ ’ਚ ਅਦਾਕਾਰਾ ਨੇ ਜਿਸ ਹੈਸ਼ਟੈਗਜ਼ ਦਾ ਇਸਤੇਮਾਲ ਕੀਤਾ ਹੈ ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਾਂ ਤਾਂ ਦੋਵੇਂ ਰਿਲੇਸ਼ਨਸ਼ਿਪ ’ਚ ਹਨ ਜਾਂ ਵਿਆਹ ਕਰ ਲਿਆ ਹੈ ਜਾਂ ਕਰਨ ਵਾਲੇ ਹਨ।