
ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਏਨੀਂ ਦਿਨੀਂ ਸੋਸ਼ਲ ਮੀਡੀਆ ਛਾਈ ਹੋਈ ਹੈ । ਇਸ ਸਭ ਦਾ ਵੱਡਾ ਕਾਰਨ ਉਹਨਾਂ ਦੀ ਐਕਟਿੰਗ ਅਤੇ ਮਹਿਫਿਲ ਲੁੱਟਣ ਵਾਲਾ ਉਹਨਾਂ ਦਾ ਡਾਂਸ ਹੈ । ਪਰ ਇਸ ਵਾਰ ਉਹ ਇੱਕ ਖਾਸ ਵਜ੍ਹਾ ਕਰਕੇ ਜ਼ਿਆਦਾ ਚਰਚਾ ਵਿੱਚ ਹੈ । ਕੁਝ ਦਿਨਾਂ ਤੋਂ ਸਪਨਾ ਦਾ ਇੱਕ ਡਾਂਸ ਵੀਡਿਓ ਵਾਇਰਲ ਹੋ ਰਿਹਾ ਹੈ ।
sapna choudhary
ਜਿਸ ਵਿੱਚ ਉਹ ਜ਼ਬਰਦਸਤ ਡਾਂਸ ਕਰ ਰਹੀ ਹੈ ਪਰ ਇਸ ਡਾਂਸ ਦੌਰਾਨ ਅਚਾਨਕ ਉਹ ਸਟੇਜ਼ ਤੇ ਗਿਰ ਜਾਂਦੀ ਹੈ । ਸਪਨਾ ਦੇ ਅਚਾਨਕ ਗਿਰਨ ਨਾਲ ਜਿੱਥੇ ਉਹਨਾਂ ਦੇ ਪ੍ਰਸ਼ੰਸਕ ਫਿਕਰ ਜਤਾਅ ਰਹੇ ਹਨ ਉੱਥੇ ਉਹਨਾਂ ਦੀ ਇਹ ਵੀਡਿਓ ਵਾਇਰਲ ਵੀ ਹੋ ਰਹੀ ਹੈ ।
https://www.youtube.com/watch?time_continue=24&v=RPDcS_am8HQ
ਤੁਹਾਨੂੰ ਦੱਸ ਦਿੰਦੇ ਹਾਂ ਕਿ 2018 ਵਿੱਚ ਸਪਨਾ ਸਭ ਤੋਂ ਜ਼ਿਆਦਾ ਸਰਚ ਹੋਣ ਵਾਲੇ ਲੋਕਾਂ ਵਿੱਚ ਸ਼ਾਮਿਲ ਹੈ ਤੇ ਛੇਤੀ ਹੀ ਉਹ ਵੱਡੇ ਪਰਦੇ ਤੇ ਵੀ ਦਿਖਾਈ ਦੇਣ ਵਾਲੀ ਹੈ ।