ਹਰਿਆਣਾ ਦੇ ਪਿੰਜੌਰ ਅਤੇ ਗੁਰੂਗ੍ਰਾਮ ‘ਚ ਫ਼ਿਲਮ ਸਿਟੀ (Film City) ਬਣੇਗੀ । ਇਸ ਦਾ ਐਲਾਨ ਸ਼ੁੱਕਰਵਾਰ ਨੁੰ ਕੀਤਾ ਗਿਆ ਹੈ । ਹਰਿਆਣਾ (Haryana govt) ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੇਸ਼ ਕੀਤੇ ਬਜਟ ‘ਚ ਇਸ ਦਾ ਐਲਾਨ ਕੀਤਾ ਹੈ । ਜਿਸ ਦੇ ਤਹਿਤ ਪਿੰਜੌਰ ਅਤੇ ਗੁਰੂਗ੍ਰਾਮ ‘ਚ ਫ਼ਿਲਮ ਸਿਟੀ ਬਨਾਉਣ ਦੀ ਯੋਜਨਾ ਹੈ । ਇੱਕ ਫ਼ਿਲਮ ਸਿਟੀ ਐੱਨਸੀਆਰ ‘ਚ ਵੀ ਬਣੇਗੀ ਜਿਸ ਲਈ 50 ਤੋਂ 100 ਏਕੜ ਜ਼ਮੀਨ ਤੈਅ ਕੀਤੀ ਗਈ ਹੈ ।
ਹੋਰ ਪੜ੍ਹੋ : ਗਿੱਪੀ ਗਰੇਵਾਲ ਆਪਣੇ ਬੱਚਿਆਂ ਦੇ ਨਾਲ ਵੈਕੇਸ਼ਨ ਮਨਾਉਂਦੇ ਆਏ ਨਜ਼ਰ, ਬੇਟਿਆਂ ਦੇ ਨਾਲ ਮਸਤੀ ਦਾ ਵੀਡੀਓ ਕੀਤਾ ਸਾਂਝਾ
ਇਸ ਦੇ ਨਾਲ ਹੀ ਹਰਿਆਣਾ ਦੇ ਮਨਮੋਹਕ ਅਤੇ ਇਤਿਹਾਸਿਕ ਸਥਾਨਾਂ ਨੂੰ ਵੀ ਆਉਣ ਵਾਲੇ ਦਿਨਾਂ ‘ਚ ਫ਼ਿਲਮਾਂ ਦੀ ਸ਼ੂਟਿੰਗ ਲੋਕੇਸ਼ਨ ਦੇ ਤੌਰ ‘ਤੇ ਉਭਾਰਿਆ ਜਾਵੇਗਾ ।ਸੂਬਾ ਸਰਕਾਰ ਪੰਚਕੂਲਾ ਦੇ ਪਿੰਜੌਰ ਅਤੇ ਗੁਰੂਗ੍ਰਾਮ ‘ਚ ਫ਼ਿਲਮ ਸਿਟੀ ਨੂੰ ਵਿਕਸਿਤ ਕੀਤਾ ਜਾਵੇਗਾ । ਇਸ ਤੋਂ ਇਲਾਵਾ ਪਿੰਜੌਰ ਦੇ ਯਾਦਵਿੰਦਰਾ ਗਾਰਡਨ ਨੂੰ ਵੀ ਸ਼ੂਟਿੰਗ ਦੀ ਲੋਕੇਸ਼ਨ ਦੇ ਤੌਰ ‘ਤੇ ਵਿਕਸਿਤ ਕੀਤਾ ਜਾਵੇਗਾ ।
ਹੋਰ ਪੜ੍ਹੋ : ਜਾਣੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਅਤੇ ਸ਼ਖ਼ਸੀਅਤ ਬਾਰੇ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਦਾ ਐਲਾਨ ਕੀਤਾ ਹੈ । ਇਸ ਮੌਕੇ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਹੌਬੀ ਧਾਲੀਵਾਲ, ਦਲੇਰ ਮਹਿੰਦੀ ਸਮੇਤ ਪੀਟੀਸੀ ਪੰਜਾਬੀ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਵੀ ਮੌਜੂਦ ਸਨ। ਦੱਸ ਦਈਏ ਕਿ ਉੱਤਰ ਪ੍ਰਦੇਸ਼ ਸਰਕਾਰ ਵੀ ਨੋਇਡਾ ਦੇ ਕੋਲ ਇੱਕ ਫ਼ਿਲਮ ਸਿਟੀ ਬਣਾ ਰਹੀ ਹੈ । ਸੈਕਟਰ -21 ‘ਚ ਸੌ ਏਕੜ ‘ਚ ਫ਼ਿਲਮ ਸਿਟੀ ਬਨਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ ।
ਇਸ ਵਿੱਚ 780 ਏਕੜ ਜ਼ਮੀਨ ਇੰਡਸਟਰੀਅਲ ਇਸਤੇਮਾਲ ਅਤੇ 220 ਏਕੜ ਜ਼ਮੀਨ ਵਪਾਰਕ ਇਸਤੇਮਾਲ ਦੇ ਲਈ । ਇਸ ਦੀ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ । ਗ੍ਰੇਟਰ ਨੋਇਡਾ ‘ਚ ਪ੍ਰਸਤਾਵਿਤ ਫ਼ਿਲਮ ਸਿਟੀ ‘ਚ ਡਿਜੀਟਲ ਸਟੂਡੀਓ ਤੋਂ ਲੈ ਕੇ ਵੀ ਐੱਫ ਐਕਸ ਸਟੂਡੀਓ ਅਤੇ ਫ਼ਿਲਮ ਅਕੈਡਮੀ ਦੇ ਨਿਰਮਾਣ ਦੀ ਯੋਜਨਾ ਵੀ ਹੈ । ਦੱਸ ਦਈਏ ਕਿ ਇਸ ਫ਼ਿਲਮ ਸਿਟੀ ਨੂੰ ਬਨਾਉਣ ਦਾ ਮਕਸਦ ਹਰਿਆਣਾ ਸਰਕਾਰ ਵੱਲੋਂ ਸੂਬੇ ‘ਚ ਸਿਨੇਮਾ ਉਦਯੋਗ ਪ੍ਰਫੁੱਲਿਤ ਕਰਨ ਦਾ ਹੈ । ਇਹੀ ਕਾਰਨ ਹੈ ਕਿ ਸੂਬੇ ‘ਚ ਦੋ ਸ਼ਹਿਰਾਂ ‘ਚ ਫ਼ਿਲਮ ਸਿਟੀ ਸਥਾਪਿਤ ਕੀਤੀ ਜਾ ਰਹੀ ਹੈ ।