ਦਿਲ ਦੇ ਦਰਦਾਂ ਨੂੰ ਬਿਆਨ ਕਰ ਰਹੇ ਨੇ ਗਾਇਕ ਹਰਵਿੰਦਰ ਹੈਰੀ ਆਪਣੇ ਨਵੇਂ ਗੀਤ ‘Jano Maar Dinda’ ‘ਚ, ਦਰਸ਼ਕਾਂ ਵੱਲੋਂ ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਪੰਜਾਬੀ ਗਾਇਕ ਹਰਵਿੰਦਰ ਹੈਰੀ (Harvinder Harry) ਆਪਣੇ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਉਹ ‘ਜਾਨੋ ਮਾਰ ਦਿੰਦਾ’ (Jano Maar Dinda) ਟਾਈਟਲ ਹੇਠ ਸੈਡ ਸੌਂਗ ਲੈ ਕੇ ਆਏ ਨੇ। ਇਸ ਗੀਤ ‘ਚ ਉਨ੍ਹਾਂ ਨੇ ਪਿਆਰ ‘ਚ ਹਾਸਿਲ ਹੋਏ ਦਰਦ ਨੂੰ ਬਿਆਨ ਕੀਤਾ ਹੈ । ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ ।
ਹੋਰ ਪੜ੍ਹੋ : ‘SnowMan’ ਫ਼ਿਲਮ ਦੀ ਰੈਪਅੱਪ ਪਾਰਟੀ ਦੀ ਵੀਡੀਓ ਆਈ ਸਾਹਮਣੇ, ਗਿੱਪੀ ਗਰੇਵਾਲ ਆਪਣੀ ਟੀਮ ਦੇ ਨਾਲ ਮਸਤੀ ਕਰਦੇ ਆਏ ਨਜ਼ਰ
ਇਸ ਗੀਤ ਦੇ ਬੋਲ Ramzaan Chhapar ਨੇ ਲਿਖੇ ਨੇ ਤੇ ਮਿਊਜ਼ਿਕ Urban Desi ਨੇ ਦਿੱਤਾ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ Maan ਤੇ Mahi Dhaliwal । ਇਸ ਗਾਣੇ ਦਾ ਵੀਡੀਓ ਸਵਾ ਲੱਖ ਫ਼ਿਲਮਸ ਨੇ ਤਿਆਰ ਕੀਤਾ ਹੈ ।
ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜੇ ਗੱਲ ਕਰੀਏ ਹਰਵਿੰਦਰ ਹੈਰੀ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਨੇ।