ਗਵਰਨਰ ਵੀ.ਪੀ. ਸਿੰਘ ਬਦਨੌਰ ਵੱਲੋਂ ਸਿਰਜਨਹਾਰੀਆਂ ਦਾ ਕੀਤਾ ਗਿਆ ਸਨਮਾਨ

By  Lajwinder kaur December 16th 2018 09:33 PM -- Updated: December 17th 2018 12:42 AM

‘ਸਿਰਜਨਹਾਰੀ’ ਪ੍ਰੋਗਰਾਮ ਜੋ ਕਿ ‘ਨੰਨ੍ਹੀ ਛਾਂ’ ਚੈਰੀਟੇਬਲ ਟਰੱਸਟ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਜੇ.ਐੱਲ.ਪੀ.ਐੱਲ ਗਰਾਉਂਡ, ਸੈਕਟਰ-66 ਏ, ਏਅਰਪੋਰਟ ਰੋਡ ਮੋਹਾਲੀ ਚ ਕਰਵਾਇਆ ਜਾ ਰਿਹਾ ਹੈ। ਸਿਰਜਨਹਾਰੀ ਪ੍ਰੋਗਰਾਮ ਰਾਹੀ ਅਜਿਹੀਆਂ ਔਰਤਾਂ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਸਮਾਜ ਦੀ ਭਲਾਈ ਲਈ ਵੱਖੋਂ –ਵੱਖ ਖੇਤਰਾਂ ‘ਚ ਕੰਮ ਕਰਨ ਵਾਲੀਆਂ ਇਨ੍ਹਾਂ ਸਿਰਜਨਹਾਰੀਆਂ ਦੇ ਸਨਮਾਨ ਕੀਤਾ ਜਾ ਰਿਹਾ ਹੈ।Harsimrat Kaur Badal honored Punjab Governor VP Singh Badnore

ਦੁਨੀਆਂ ਭਰ ‘ਚ ਆਪਣੇ ਹੁਨਰ ਨਾਲ ਮਸ਼ਹੂਰ ਹੋਏ ਮੁੰਬਈ ਰਾਕਰਜ਼ ਨੇ ਆਪਣੇ ਸ਼ੈਡੋ ਪਰਫਾਰਮੈਂਸ ਨਾਲ ਸਿਰਜਨਹਾਰੀ ਦੇ ਮੰਚ ‘ਤੇ ਸਮਾਂ ਬੰਨ ਦੇ ਹੋਏ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ।

https://www.instagram.com/p/Brc_AhwH5nO/

ਇਸ ਖਾਸ ਮੌਕੇ ਤੇ ਪਹੁੰਚੇ ਪੰਜਾਬ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ ਵੱਲੋਂ ਅਗਲੀਆਂ ਸਿਰਜਨਹਾਰੀਆਂ ਨੂੰ ਸਨਮਾਨਿਤ ਕੀਤਾ ਜਿੰਨ੍ਹਾਂ ‘ਚ ਖੁਸ਼ਬੀਰ ਕੌਰ, ਮਲਿਕਾ ਹਾਂਡਾ, ਸ਼ਵਿੰਦਰ ਕੌਰ, ਹਰਭਜਨ ਕੌਰ, ਕਿਰਨਜੀਤ, ਸੀਮਾ ਥਾਪਰ ਤੇ ਊਸ਼ਾ ਸ਼ਰਮਾ ਸ਼ਾਮਿਲ ਸਨ। ਇਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਗਵਰਨਰ ਵੀ ਪੀ ਸਿੰਘ ਬਦਨੌਰ ਦਾ ਇਸ ਖਾਸ ਮੌਕੇ ਪਹੁੰਚਣ ਲਈ ਧੰਨਵਾਦ ਕੀਤਾ ਤੇ ਨਾਲ ਹੀ ਉਹਨਾਂ ਦਾ ਸਨਮਾਨ ਕੀਤਾ। ਇਹ ਪੂਰੇ ਪ੍ਰੋਗਰਾਮ ਨੂੰ ਤੁਸੀਂ ਅਪਣੇ ਟੀਵੀ ਸੈੱਟ ਦੇ ਉਪਰ ਲਾਈਵ ਪੀਟੀਸੀ ਪੰਜਾਬੀ ਚੈਨਲ ‘ਤੇ ਦੇਖ ਸਕਦੇ ਹੋ।

Related Post