ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਪੁੱਤਰ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ; ਮਾਂ ਨਾਲ ਮਿਲਕੇ ਗੀਤ ਗਾਉਂਦਾ ਨਜ਼ਰ ਆਇਆ ਨੰਨ੍ਹਾ ਹੁਨਰ ਸਿੰਘ
Lajwinder kaur
February 3rd 2023 12:04 PM --
Updated:
February 3rd 2023 12:08 PM
Harshdeep Kaur cute video with son: ਇੱਕ ਔਰਤ ਦੇ ਲਈ ਮਾਂ ਬਣਨਾ ਬਹੁਤ ਹੀ ਖ਼ੂਬਸੂਰਤ ਅਹਿਸਾਸ ਹੁੰਦਾ ਹੈ। ਮਾਂ ਦਾ ਆਪਣੇ ਬੱਚੇ ਨਾਲ ਇੱਕ ਖ਼ਾਸ ਲਗਾਅ ਹੁੰਦਾ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਸਾਲ 2021 ਵਿੱਚ ਮਾਂ ਬਣੀ ਬਾਲੀਵੁੱਡ ਜਗਤ ਦੀ ਮਸ਼ਹੂਰ ਗਾਇਕਾ ਹਰਸ਼ਦੀਪ ਕੌਰ ਅਕਸਰ ਹੀ ਆਪਣੇ ਪੁੱਤਰ ਦੇ ਨਾਲ ਵੀਡੀਓਜ਼ ਨੂੰ ਸ਼ੇਅਰ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ ਉੱਤੇ ਮਾਂ-ਪੁੱਤ ਦੇ ਰਿਸ਼ਤਾ ਨੂੰ ਬਿਆਨ ਕਰਦਾ ਗਾਇਕਾ ਹਰਸ਼ਦੀਪ ਦਾ ਇਹ ਵੀਡੀਓ ਖੂਬ ਪਸੰਦ ਕੀਤਾ ਜਾ ਰਿਹਾ ਹੈ।