ਹਰਸ਼ ਸਿਕੰਦਰ ਨੇ ਆਪਣੇ ਸੁਰਾਂ ਨਾਲ ਜਿੱਤਿਆ ਹਰ ਕਿਸੇ ਦਾ ਦਿਲ, ਪਿਤਾ ਦੇ ਦਿਹਾਂਤ ਤੋਂ ਬਾਅਦ ਜਗਰਾਤਿਆਂ ‘ਚ ਗਾ ਕੇ ਚਲਾਇਆ ਘਰ

ਦਿਲ ‘ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ । ਅੱਜ ਅਸੀਂ ਤੁਹਾਨੂੰ ਜਿਸ ਪੰਜਾਬ ਦੇ ਕਲਾਕਾਰ ਦੇ ਬਾਰੇ ਦੱਸਣ ਜਾ ਰਹੇ ਹਾਂ ਉਹ ਆਪਣੇ ਸੁਰਾਂ ਦੇ ਨਾਲ ਰਿਆਲਟੀ ਸ਼ੋਅ ‘ਸਾ ਰੇ ਗਾ ਮਾ ਪਾ’ ਲਿਟਿਲ ਚੈਂਪ ‘ਚ ਸੈਕਿੰਡ ਰਨਰ ਅੱਪ ਬਣਿਆ ਹੈ ।ਇੱਕ ਮਸ਼ਹੂਰ ਰਿਆਲਟੀ ਸ਼ੋਅ ਜਿੱਤ ਲਿਆ ਹੈ । ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਲਿਟਿਲ ਚੈਂਪ ਹਰਸ਼ ਸਿਕੰਦਰ (Harsh Sikandar) ਬਾਰੇ ।
ਹੋਰ ਪੜ੍ਹੋ : ਹਰਭਜਨ ਮਾਨ ਸ਼ੋਅ ਤੋਂ ਵਾਪਸ ਆਉਂਦੇ ਹੋਏ ਅਮਰੂਦਾਂ ਦੇ ਬਾਗ ‘ਚ ਪਹੁੰਚੇ, ਮਿਹਨਤੀ ਵੀਰ ਅਤੇ ਭੈਣਾਂ ਦੇ ਨਾਲ ਬਿਤਾਇਆ ਸਮਾਂ
ਜਿਸ ਨੇ ਆਪਣੇ ਸੰਘਰਸ਼ ਦੇ ਨਾਲ ਸਾ, ਰੇ ਗਾ,ਪਾ ਲਿਟਿਲ ਚੈਂਪ ਜਿੱਤ ਲਿਆ ਹੈ । ਉਸ ਦੀ ਉਮਰ ਮਹਿਜ਼ ਨੌ ਸਾਲ ਦਾ ਹੈ ਅਤੇ ਅੱਜ ਜਦੋਂ ਉਹ ਪੰਜਾਬ ਪਹੁੰਚਿਆ ਤਾਂ ਰੇਲਵੇ ਸਟੇਸ਼ਨ ‘ਤੇ ਉਸ ਦਾ ਭਰਵਾਂ ਸਵਾਗਤ ਲੋਕਾਂ ਦੇ ਵੱਲੋਂ ਕੀਤਾ ਗਿਆ । ਢੋਲ ਦੀ ਥਾਪ ‘ਤੇ ਲੋਕਾਂ ਨੇ ਉਸ ਦਾ ਸਵਾਗਤ ਕੀਤਾ ।
ਹੋਰ ਪੜ੍ਹੋ : ਰੁਬੀਨਾ ਬਾਜਵਾ ਨੇ ਆਪਣੀਆਂ ਜੁੜਵਾ ਭਾਣਜੀਆਂ ਦੇ ਜਨਮ ਦਿਨ ‘ਤੇ ਇੰਝ ਕੀਤੀ ਮਸਤੀ, ਕਿਹਾ ‘ਮੇਰੀਆਂ ਬਹੁਤ ਪਿਆਰੀਆਂ ਦੋਸਤ’
ਸੋਸ਼ਲ ਮੀਡੀਆ ‘ਤੇ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।ਪਿਤਾ ਦੇ ਦਿਹਾਂਤ ਤੋਂ ਬਾਅਦ ਉਸ ਨੇ ਜਗਰਾਤਿਆਂ ‘ਚ ਗਾ ਕੇ ਘਰ ਦਾ ਗੁਜ਼ਾਰਾ ਚਲਾਉਣ ‘ਚ ਆਪਣੀ ਮਾਂ ਦੀ ਮਦਦ ਕੀਤੀ ।
ਜਿਸ ਤੋਂ ਬਾਅਦ ਉਸ ਦੀ ਗਾਇਕੀ ਪ੍ਰਤੀ ਜਨੂੰਨ ਉਸ ਨੁੰ ਸੁਰਾਂ ਦੇ ਮੁਕਾਬਲੇ ‘ਸਾ ਰੇ ਗਾ ਮਾ ਪਾ’ ‘ਚ ਲੈ ਗਿਆ । ਇਸੇ ਜਨੂੰਨ ਨੇ ਉਸ ਨੂੰ ਜਿੱਤ ਦਿਵਾਈ ਅਤੇ ਉਸ ਨੇ ਰਿਆਲਟੀ ਸ਼ੋਅ ‘ਚ ਆਪਣੀ ਜਿੱਤ ਦਾ ਝੰਡਾ ਲਹਿਰਾਇਆ ਅਤੇ ਕਈ ਪ੍ਰਤੀਭਾਗੀਆਂ ਨੂੰ ਪਛਾੜ ਕੇ ਆਪਣੀ ਜਗ੍ਹਾ ਪੱਕੀ ਕਰ ਲਈ ਹੈ ।
View this post on Instagram