ਹਾਰਡੀ ਸੰਧੂ ਨੇ ਇਸ ਤਰ੍ਹਾਂ ਮਿਹਨਤ ਨਾਲ ਤਿਆਰ ਕੀਤਾ ਸੀ ‘Bijlee Bijlee’ ਗੀਤ ਦੇ ਲਈ ਸ਼ਾਨਦਾਰ ਡਾਂਸ, ਦੇਖੋ ਵੀਡੀਓ

ਕਿਸੇ ਵੀ ਗੀਤ ਜਾਂ ਫ਼ਿਲਮ ਦੇ ਹਿੱਟ ਹੋਣ ਲਈ ਬਹੁਤ ਸਾਰੇ ਤੱਤ ਜੁੜੇ ਹੁੰਦੇ ਨੇ। ਜੋ ਮਿਲਕੇ ਉਸ ਗੀਤ ਜਾਂ ਫ਼ਿਲਮ ਨੂੰ ਸਫਲ ਬਣਾਉਂਦੇ ਨੇ। ਜਿਵੇਂ ਹਾਰਡੀ ਸੰਧੂ Harrdy Sandhu ਦਾ ਨਵਾਂ ਗੀਤ ਬਿਜਲੀ ਬਿਜਲੀ ਜਿਸ ਨੇ ਜ਼ਬਰਦਸਤ ਕਾਮਯਾਬੀ ਹਾਸਿਲ ਕੀਤੀ ਹੈ। ਇਹ ਗੀਤ 203,661,619 ਮਿਲੀਅਨ ਵਿਊਜ਼ ਹਾਸਿਲ ਕਰਕੇ ਖੂਬ ਵਾਹ ਵਾਹੀ ਖੱਟੀ ਹੈ। ਇਸ ਗੀਤ ਦਾ ਹੁੱਕ ਡਾਂਸ ਸਟੈੱਪ ਤੋਂ ਲੈ ਕੇ ਗੀਤ ਦੇ ਬੋਲ, ਮਿਊਜ਼ਿਕ ਸਭ ਨੇ ਮਿਲਕੇ ਇਸ ਗੀਤ ਨੂੰ ਸਫਲ ਬਣਾਇਆ ਹੈ।
ਗਾਇਕ ਹਾਰਡੀ ਸੰਧੂ ਨੇ ਇੱਕ ਵੀਡੀਓ ਸ਼ੇਅਰ ਕਰਕੇ ਦੱਸਿਆ ਹੈ ਕਿ ਇਸ ਗੀਤ ਦੇ ਸ਼ਾਨਦਾਰ ਡਾਂਸ ਲਈ ਉਨ੍ਹਾਂ ਨੇ ਖੂਬ ਮਿਹਨਤ ਕੀਤੀ ਹੈ ਅਤੇ ਖੂਬ ਪਸੀਨਾ ਵਹਾਇਆ ਹੈ। ਵੀਡੀਓ ‘ਚ ਦੇਖ ਸਕਦੇ ਹੋ ਡਾਂਸ ਕੋਰੋਗ੍ਰਾਫਰ Rajit Dev ਤੇ Raveena Choudhary ਹਾਰਡੀ ਤੇ ਪਲਕ ਨੂੰ ਡਾਂਸ ਸਿਖਾ ਰਹੇ ਨੇ। ਇਸ ਬੀਹਾਈਂਡ ਦਾ ਸੀਨ ਵਾਲਾ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਜੇ ਗੱਲ ਕਰੀਏ ਬਿਜਲੀ ਬਿਜਲੀ ਸੌਂਗ ਉੱਤੇ ਦਰਸ਼ਕਾਂ ਤੋਂ ਇਲਾਵਾ ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਵੀਡੀਓਜ਼ ਬਣਾਈਆਂ ਨੇ। ਖੁਦ ਰਣਵੀਰ ਸਿੰਘ ਇਸ ਗੀਤ ਉੱਤੇ ਥਿਰਕਦੇ ਨਜ਼ਰ ਆਏ ਸੀ।
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀਆਂ ਆਪਣੇ ਪਰਿਵਾਰ ਦੇ ਨਾਲ ਨਵੀਆਂ ਤਸਵੀਰਾਂ, ਗੁਰਬਾਜ਼ ਦੀ ਕਿਊਟਨੈੱਸ ਨੇ ਲੁੱਟਿਆ ਮੇਲਾ
ਜੇ ਗੱਲ ਕਰੀਏ ਹਾਰਡੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ਚ ਕਬੀਰ ਖ਼ਾਨ ਦੀ ਫ਼ਿਲਮ 83 ਚ ਨਜ਼ਰ ਆ ਰਹੇ ਨੇ। ਕੋਵਿਡ ਦੇ ਕਹਿਰ ਕਰਕੇ ਹੁਣ ਇਹ ਫ਼ਿਲਮ ਬਹੁਤ ਜਲਦ ਓਟੀਟੀ ਪਲੇਟਫਾਰਮ ਤੇ ਵੀ ਰਿਲੀਜ਼ ਹੋਵੇਗੀ। ਹਾਰਡੀ ਸੰਧੂ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਉਨ੍ਹਾਂ ਵੱਲੋਂ ਗਾਏ ਗਏ ਗੀਤਾਂ ‘ਚੋਂ ‘ਬੈਕਬੋਨ’, ’ਨਾਂਹ’ ਅਜਿਹੇ ਗੀਤ ਹਨ, ਜਿਨ੍ਹਾਂ ਨੇ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਨੇ।
View this post on Instagram