ਹਾਰਡੀ ਸੰਧੂ ਆਪਣੇ ਨਵੇਂ ਗੀਤ ‘ਡਾਂਸ ਲਾਈਕ’ ਨਾਲ ਨਚਾਉਣ ਆ ਰਹੇ ਨੇ ਦਰਸ਼ਕਾਂ ਨੂੰ, ਪੋਸਟਰ ਸ਼ੇਅਰ ਕਰਕੇ ਦੱਸੀ ਨਵੀਂ ਰਿਲੀਜ਼ ਡੇਟ
ਪੰਜਾਬੀ ਗਾਇਕ ਹਾਰਡੀ ਸੰਧੂ ਜਿਨ੍ਹਾਂ ਨੇ ਇੱਕ ਹੀ ਦਿਨ ‘ਚ ਦੋ ਖੁਸ਼ ਖਬਰੀਆਂ ਆਪਣੇ ਫੈਨਜ਼ ਨਾਲ ਸਾਂਝੀਆਂ ਕੀਤੀਆਂ ਹਨ। ਜੀ ਹਾਂ ਪਹਿਲੀ ਤਾਂ ਇਹ ਹੈ ਕਿ ਉਹ ਬਹੁਤ ਜਲਦ ਆਪਣਾ ਸਿੰਗਲ ਟਰੈਕ ਲੈ ਕੇ ਆ ਰਹੇ ਨੇ। ‘ਡਾਂਸ ਲਾਈਕ’(DANCE LIKE) ਟਾਈਟਲ ਹੇਠ ਤਿਆਰ ਇਹ ਗੀਤ 30 ਨਵੰਬਰ ਨੂੰ ਦਰਸ਼ਕਾਂ ਦੀ ਝੋਲੀ ਪੈ ਜਾਵੇਗਾ। ਜੀ ਹਾਂ ਉਨ੍ਹਾਂ ਨੇ ਆਪਣੇ ਇਸ ਸੌਂਗ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਅਨਾਉਂਸਮੈਂਟ ਡਾਂਸ ਲਾਈਕ ਗੀਤ ਹੁਣ 30 ਨਵੰਬਰ ਨੂੰ ਰਿਲੀਜ਼ ਹੋਵੇਗਾ...ਤੁਹਾਨੂੰ ਕੁਝ ਥੋੜਾ ਇੰਤਜ਼ਾਰ ਕਰਨਾ ਪਵੇਗਾ..ਕਿਉਂਕਿ ਕਿਸੇ ਤਕਨੀਕੀ ਸਮੱਸਿਆ ਦੇ ਚਲਦਿਆਂ ਇਹ ਗੀਤ ਕੁਝ ਦਿਨਾਂ ਦੀ ਦੇਰੀ ਦੇ ਨਾਲ ਰਿਲੀਜ਼ ਹੋਣ ਜਾ ਰਿਹਾ ਹੈ’
View this post on Instagram
ਜੀ ਹਾਂ ਇਹ ਗੀਤ ਪਹਿਲਾਂ 24 ਨਵੰਬਰ ਨੂੰ ਰਿਲੀਜ਼ ਹੋਣਾ ਸੀ ਪਰ ਤਕਨੀਕੀ ਸਮੱਸਿਆ ਦੇ ਚੱਲਦੇ ਗੀਤ ਦੀ ਨਵੀਂ ਰਿਲੀਜ਼ ਡੇਟ ਰੱਖੀ ਗਈ ਹੈ।ਇਹ ਗੀਤ ਹੁਣ 30 ਨਵੰਬਰ ਨੂੰ ਰਿਲੀਜ਼ ਹੋਵੇਗਾ। ਗਾਣੇ ਦੇ ਬੋਲ ਨਾਮੀ ਗੀਤਕਾਰ ਜਾਨੀ ਨੇ ਲਿਖੇ ਨੇ ਤੇ ਬੀ ਪਰਾਕ ਦਾ ਸੰਗੀਤ ਹੋਵੇਗਾ। ਇਸ ਗਾਣੇ ਦਾ ਵੀਡੀਓ KEONI MARCELO ਵੱਲੋਂ ਡਾਇਰੈਕਟ ਕੀਤਾ ਗਿਆ ਹੈ।
View this post on Instagram
ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਗੁੱਡ ਨਿਊਜ਼ ਫ਼ਿਲਮ ਦਾ ਪਾਰਟੀ ਸੌਂਗ ਦਾ ਟੀਜ਼ਰ ਵੀ ਸ਼ੇਅਰ ਕੀਤਾ ਹੈ। ਜੀ ਹਾਂ ਹਾਰਡੀ ਸੰਧੂ ਗੁੱਡ ਨਿਊਜ਼ ਫ਼ਿਲਮ ਦੇ ਪਾਰਟੀ ਸੌਂਗ ‘ਚੰਡੀਗੜ੍ਹ ਮੇਂ’ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਦੇ ਹੋਏ ਨਜ਼ਰ ਆਉਣਗੇ। ਇਹ ਗੀਤ ਵੀ ਬਹੁਤ ਜਲਦ ਦਰਸ਼ਕਾਂ ਦੇ ਰੁ-ਬ-ਰੂ ਹੋ ਜਾਵੇਗਾ।