ਯੂ.ਕੇ. 'ਚ ਫ਼ਿਲਮ ਦੀ ਸ਼ੂਟਿੰਗ ਕਰਦੇ ਹਾਰਡੀ ਸੰਧੂ ਨੂੰ ਆਈ ਭਾਰਤ ਦੀ ਯਾਦ, ਦੇਸ਼ ਵਾਸੀਆਂ ਨੂੰ ਦਿੱਤਾ ਇਹ ਸੰਦੇਸ਼

ਪੰਜਾਬੀ ਗਾਇਕ ਤੇ ਅਦਾਕਾਰ ਹਾਰਡੀ ਸੰਧੂ ਸਪੋਰਟਸ 'ਤੇ ਬਣ ਰਹੀ ਫ਼ਿਲਮ '83' ਦੀ ਸ਼ੂਟਿੰਗ ਲਈ ਇੰਗਲੈਂਡ ਗਏ ਹੋਏ ਹਨ,ਪਰ ਉਹ ਆਪਣੇ ਦੇਸ਼ ਅਤੇ ਫੈਨਸ ਦੇ ਪਿਆਰ ਨੂੰ ਕਾਫੀ ਯਾਦ ਕਰ ਰਹੇ ਹਨ। ਜੀ ਹਾਂ ਉਹਨਾਂ ਆਪਣੇ ਸ਼ੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਂਝੀ ਕਰ ਖ਼ਾਸ ਸੰਦੇਸ਼ ਭਾਰਤੀ ਸਰੋਤਿਆਂ ਨੂੰ ਦਿੱਤਾ ਹੈ। ਹਾਰਡੀ ਸੰਧੂ ਨੇ ਆਪਣੇ ਫੈਨਸ ਦਾ ਹਾਲਚਾਲ ਪੁੱਛਿਆ ਤੇ ਕਿਹਾ ਹੈ ਕਿ ਉਹਨਾਂ ਨੂੰ ਪੂਰਾ ਇੱਕ ਮਹੀਨਾ ਯੂ ਕੇ 'ਚ ਸ਼ੂਟਿੰਗ ਕਰਦੇ ਨੂੰ ਹੋ ਗਿਆ ਅਤੇ ਦੂਸਰਾ ਮਹੀਨਾ ਸ਼ੁਰੂ ਹੋ ਗਿਆ ਹੈ। ਭਾਰਤ ਨੂੰ ਮਿਸ ਕਰ ਰਿਹਾ ਹਾਂ। ਆਪਣਾ ਪਿਆਰ ਭੇਜਦਾ ਹਾਂ"।
View this post on Instagram
ਹੋਰ ਵੇਖੋ :ਪ੍ਰੀਤੀ ਸਪਰੂ ਦੀ ਨਿਰਦੇਸ਼ਕ ਦੇ ਤੌਰ ‘ਤੇ ਡੈਬਿਊ ਫ਼ਿਲਮ ‘ਚ ਗਾਇਕ ਅਖਿਲ ਵੀ ਕਰਨਗੇ ਫ਼ਿਲਮੀ ਦੁਨੀਆਂ ‘ਚ ਐਂਟਰੀ
ਕਬੀਰ ਖ਼ਾਨ ਦੇ ਨਿਰਦੇਸ਼ਨ 'ਚ ਫ਼ਿਲਮਾਈ ਜਾ ਰਹੀ ਮੂਵੀ '83' ‘ਚ ਭਾਰਤੀ ਟੀਮ ਵੱਲੋਂ ਵਿਸ਼ਵ ਕੱਪ ਜਿੱਤ ਕੇ ਰਚੇ ਇਤਿਹਾਸ ਨੂੰ ਵੱਡੇ ਪਰਦੇ ਉੱਤੇ ਪੇਸ਼ ਕੀਤਾ ਜਾਵੇਗਾ। ‘83 ‘ਚ ਰਣਵੀਰ ਸਿੰਘ ਕਪਿਲ ਦੇਵ ਦਾ ਕਿਰਦਾਰ ਨਿਭਾਉਂਣਗੇ। ਐਮੀ ਵਿਰਕ ਜੋ ਕਿ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਤੇ ਹਾਰਡੀ ਸੰਧੂ ਭਾਰਤੀ ਕ੍ਰਿਕਟ ਦੇ ਸਾਬਕਾ ਆਲ ਰਾਊਂਡਰ ਮਦਨ ਲਾਲ ਦਾ ਰੋਲ ਨਿਭਾਉਂਦੇ ਨਜ਼ਰ ਆਉਣਗੇ।