ਹਰਮਨ ਮਾਨ ਨੇ ਆਪਣੀ ਧੀ ਨਾਲ ਸਾਂਝਾ ਕੀਤਾ ਕਿਊਟ ਜਿਹਾ ਵੀਡੀਓ, ਮਾਂ-ਧੀ ਦੀ ਜੋੜੀ ਆਈਸ ਸਕੇਟਿੰਗ ਦਾ ਆਨੰਦ ਲੈਂਦੀ ਆਈ ਨਜ਼ਰ, ਦੇਖੋ ਵੀਡੀਓ

By  Lajwinder kaur January 8th 2023 02:22 PM -- Updated: January 8th 2023 02:30 PM

Harman Mann shares cute video with daughter : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇੰਨੀਂ ਦਿਨੀਂ ਉਹ ਆਪਣੇ ਪਰਿਵਾਰ ਦੇ ਨਾਲ ਪੰਜਾਬ ਵਿੱਚ ਛੁੱਟੀਆਂ ਦਾ ਆਨੰਦ ਲੈ ਰਹੇ ਹਨ। ਅਜਿਹੇ ਵਿੱਚ ਹਰਮਨ ਨੇ ਆਪਣੀ ਧੀ ਸਹਿਰ ਕੌਰ ਦੇ ਨਾਲ ਇੱਕ ਖ਼ਾਸ ਵੀਡੀਓ ਸ਼ੇਅਰ ਕੀਤਾ ਹੈ, ਜੋ ਕਿ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਕੈਨੇਡਾ ਦੀ ਇਸ ਮਹਿਲਾ ਦੀ ਚਾਰੇ ਪਾਸੇ ਹੋ ਰਹੀ ਹੈ ਤਾਰੀਫ਼, ਸਿੱਖ ਬੱਚਿਆਂ ਲਈ ਬਣਾਇਆ ਖ਼ਾਸ ਹੈਲਮੇਟ

harbhajna mann wife image source: Instagram

ਹਰਮਨ ਮਾਨ ਇੰਸਟਾਗ੍ਰਾਮ ਅਕਾਊਂਟ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਨ੍ਹਾਂ ਨੇ ਆਪਣੀ ਧੀ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਮਾਂ-ਧੀ ਆਈਸ ਸਕੇਟਿੰਗ ਦਾ ਲੁਤਫ਼ ਲੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਦੱਸ ਦਈਏ ਇਹ ਵੀਡੀਓ ਯੂ.ਕੇ ਦਾ ਹੈ, ਜਦੋਂ ਹਰਭਜਨ ਮਾਨ ਆਪਣੇ ਪਰਿਵਾਰ ਦੇ ਨਾਲ ਯੂ.ਕੇ ਗਏ ਸਨ। ਦੱਸ ਦਈਏ ਹਾਲ ਵਿੱਚ ਸਹਿਰ ਕੌਰ ਨੇ ਮਾਸਟਰ ਆਫ ਸਾਇੰਸ ਵਿੱਚ ਡਿਗਰੀ ਹਾਸਿਲ ਕੀਤੀ ਹੈ। ਇਸ ਖ਼ਾਸ ਮੌਕੇ ਉੱਤੇ ਸਾਰਾ ਪਰਿਵਾਰ ਯੂ.ਕੇ ਪਹੁੰਚਿਆ ਸੀ।

ਵੀਡੀਓ ਵਿੱਚ ਦੇਖ ਸਕਦੇ ਹੋ ਹਰਮਨ ਮਾਨ ਆਪਣੀ ਧੀ ਸਹਿਰ ਦੇ ਨਾਲ ਆਈਸ ਸਕੇਟਿੰਗ ਦੇ ਨਾਲ ਯੂ.ਕੇ ਦੇ ਭੋਜਨ ਦਾ ਵੀ ਆਨੰਦ ਲੈਂਦੇ ਹੋਏ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਨੂੰ ਮਾਂ-ਧੀ ਦਾ ਇਹ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ।

inside image of harman mann image source: Instagram

ਦੱਸ ਦਈਏ ਹਰਭਜਨ ਮਾਨ ਤੇ ਹਰਮਨ ਮਾਨ ਭਾਵੇਂ ਕੈਨੇਡਾ ਵਿੱਚ ਰਹਿੰਦੇ ਨੇ, ਪਰ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੰਜਾਬ ਤੇ ਪੰਜਾਬੀ ਭਾਸ਼ਾ ਦੇ ਨਾਲ ਜੋੜਿਆ ਰੱਖਿਆ ਹੈ। ਜਿਸ ਕਰਕੇ ਹੀ ਉਨ੍ਹਾਂ ਦੇ ਵੱਡੇ ਪੁੱਤਰ ਅਵਕਾਸ਼ ਮਾਨ ਨੇ ਵੀ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਕੀਤਾ ਹੈ। ਉਹ ਬਤੌਰ ਗਾਇਕ ਕਈ ਪੰਜਾਬੀ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

harbhajan mann daughter got degree in master science image source: Instagram

 

View this post on Instagram

 

A post shared by Harman~ਹਰਮਨ (@holisticallyharman)

Related Post