ਕੱਲ੍ਹ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ਫ਼ਿਲਮ 'ਤੂੰ ਮੇਰਾ ਕੀ ਲੱਗਦਾ' ਇਸ ਤਰ੍ਹਾਂ ਫ਼ਿਲਮ ਵੇਖਣ ਲਈ ਹਰਜੀਤ ਹਰਮਨ ਕਰ ਰਹੇ ਪ੍ਰੇਰਿਤ

ਹਰਜੀਤ ਹਰਮਨ ਦੀ ਫ਼ਿਲਮ ਤੂੰ ਮੇਰਾ ਕੀ ਲੱਗਦਾ ਕੱਲ੍ਹ ਸਿਨੇਮਾ ਘਰਾਂ 'ਚ ਰਿਲੀਜ਼ ਹੋ ਜਾਵੇਗੀ । ਇਸ ਫ਼ਿਲਮ 'ਚ ਹਰਜੀਤ ਹਰਮਨ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ । ਜਦਕਿ ਗੁਰਮੀਤ ਸਾਜਨ,ਗੁਰਪ੍ਰੀਤ ਭੰਗੂ,ਯੋਗਰਾਜ ਸਿੰਘ ਸਣੇ ਹੋਰ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ।ਇਸ ਤੋਂ ਪਹਿਲਾਂ ਅੱਜ ਫ਼ਿਲਮ ਦੀ ਸਟਾਰਕਾਸਟ ਪੰਜਾਬ ਦੇ ਵੱਖ-ਵੱਖ ਕਾਲਜਾਂ 'ਚ ਪ੍ਰਮੋਸ਼ਨ ਕਰ ਰਹੀ ਹੈ ।
ਹੋਰ ਵੇਖੋ:ਹਰਜੀਤ ਹਰਮਨ ਅਤੇ ਸ਼ਿਪਰਾ ਗੋਇਲ ਦੀ ਆਵਾਜ਼ ‘ਚ ਨਵਾਂ ਗੀਤ ‘ਜ਼ਰੂਰਤ ਸਾਹਾਂ ਦੀ’ ਹੋਇਆ ਰਿਲੀਜ਼
https://www.facebook.com/harmanharjit/videos/2619134428171003/
ਹਰਜੀਤ ਹਰਮਨ ਨੇ ਪ੍ਰਮੋਸ਼ਨ ਦਾ ਇੱਕ ਲਾਈਵ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਫ਼ਿਲਮ ਦੇ ਕਲਾਕਾਰ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ।ਦੱਸ ਦਈਏ ਫਿਲਮ ‘ਚ ਹਰਜੀਤ ਹਰਮਨ ਦੇ ਨਾਲ ਸ਼ੇਫਾਲੀ ਸ਼ਰਮਾ ਲੀਡ ਰੋਲ ਨਿਭਾ ਰਹੇ ਹਨ।
https://www.instagram.com/p/B5rrMVZJe5d/
ਇਸ ਤੋਂ ਇਲਾਵਾ ਨਿਸ਼ਾ ਬਾਨੋ, ਯੋਗਰਾਜ ਸਿੰਘ, ਗੁਰਮੀਤ ਸਾਜਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੇਜੇ ਸਿੰਘ ਵਰਗੇ ਵੱਡੇ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
https://www.instagram.com/p/B5JwzWCprZs/
ਵਿਨਰਜ਼ ਫਿਲਮ ਪ੍ਰੋਡਕਸ਼ਨ ‘ਚ ਬਣ ਰਹੀ ਇਸ ਫਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਮਨਜੀਤ ਸਿੰਘ ਟੋਨੀ ਅਤੇ ਗੁਰਮੀਤ ਸਾਜਨ ਹੋਰੀਂ ਕਰ ਰਹੇ ਹਨ। ਕੁੜ੍ਹਮਾਈਆਂ ਫਿਲਮ ਨਾਲ ਸਭ ਦਾ ਦਿਲ ਜਿੱਤਣ ਵਾਲੇ ਹਰਜੀਤ ਹਰਮਨ ਦੇਖਣਾ ਹੋਵੇਗਾ ਇਸ ਫਿਲਮ ਨਾਲ ਕੀ ਕਮਾਲ ਕਰਕੇ ਦਿਖਾਉਂਦੇ ਹਨ।