ਹਰਜਿੰਦਰ ਮਨੀ ਆਪਣੇ ਨਵੇਂ ਗੀਤ ‘ਲੰਡਨ ਡਿਪੋਰਟ’ ਨਾਲ ਹੋਏ ਦਰਸ਼ਕਾਂ ਦੇ ਰੁ-ਬ-ਰੂ, ਦੇਖੋ ਵੀਡੀਓ
Lajwinder kaur
October 30th 2019 10:32 AM

ਪੰਜਾਬੀ ਗਾਇਕ ਹਰਜਿੰਦਰ ਮਨੀ ਆਪਣੇ ਨਵੇਂ ਸਿੰਗਲ ਟਰੈਕ ਲੰਡਨ ਡਿਪੋਰਟ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਇਸ ਗਾਣੇ ਦਾ ਵਰਲਡ ਪ੍ਰੀਮੀਅਰ ਪੀਟੀਸੀ ਉੱਤੇ ਕੀਤਾ ਗਿਆ ਹੈ।
ਹੋਰ ਵੇਖੋ:ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਰਾਏ ਜੁਝਾਰ ਤੇ ਗੁਰਲੇਜ਼ ਅਖ਼ਤਰ ਦਾ ਨਵਾਂ ਗੀਤ ‘JAGUAR’, ਦੇਖੋ ਵੀਡੀਓ
ਇਸ ਗਾਣੇ ਨੂੰ ਹਰਜਿੰਦਰ ਮਨੀ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਲੰਡਨ ਡਿਪੋਰਟ ਗਾਣੇ ਦੇ ਬੋਲ ਅਮਨ ਬੜਵਾ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਕੇ. ਬੀਟ ਹੋਰਾਂ ਨੇ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ Jcee Dhanoa ਵੱਲੋਂ ਤਿਆਰ ਕੀਤਾ ਗਿਆ ਹੈ।
ਵੀਡੀਓ ‘ਚ ਪੇਸ਼ ਕੀਤਾ ਗਿਆ ਹੈ ਕਿਵੇਂ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ ਜਾਣ ਦੀ ਇੱਛਾ ਕਰਕੇ ਆਪਣੇ ਸੱਚੇ ਪਿਆਰ ਨੂੰ ਵੀ ਠੁਕਰਾ ਦਿੰਦੇ ਨੇ। ਹਰਜਿੰਦਰ ਮਨੀ ਦੇ ਇਸ ਗਾਣੇ ਨੂੰ ਪੀਟੀਸੀ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਲੰਡਨ ਰਿਪੋਰਟ ਗਾਣੇ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।