
ਹਰਜੀਤ ਹਰਮਨ ਕਈ ਦਿਨਾਂ ਤੋਂ ਆਪਣੇ ਨਵੇਂ ਗੀਤ ‘ਜ਼ਿੰਦਗੀ’ ਦੇ ਨਾਲ ਹਾਜ਼ਰ ਹੋ ਚੁੱਕੇ ਹਨ । ਇਸ ਗੀਤ ਦੇ ਬੋਲ ਬਚਨ ਬੇਦਿਲ ਵੱਲੋਂ ਲਿਖੇ ਗਏ ਹਨ ਜਦੋਂ ਕਿ ਇਸ ਨੂੰ ਮਿਊਜ਼ਿਕ ਰਾਜ ਯਸ਼ਰਾਜ ਵੱਲੋਂ ਦਿੱਤਾ ਗਿਆ ਹੈ । ਟੀ ਸੀਰੀਜ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।
harjit harman
ਇਸ ਗੀਤ ‘ਚ ਪਤੀ ਪਤਨੀ ਦਰਮਿਆਨ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਰੋਸ ਜਤਾਉਣ ਨੂੰ ਦਰਸਾਇਆ ਗਿਆ ਹੈ ਕਿ ਇਨਸਾਨ ਦੀ ਛੋਟੀ ਜਿਹੀ ਜ਼ਿੰਦਗੀ ਹੁੰਦੀ ਹੈ ਅਜਿਹੇ ‘ਚ ਇਨਸਾਨ ਇੱਕ ਦੂਜੇ ਦੇ ਨਾਲ ਗਿਲੇ ਸ਼ਿਕਵਿਆਂ ‘ਚ ਹੀ ਲੰਘਾ ਦਿੰਦਾ ਹੈ ।
harjit harman
ਇਸ ਗੀਤ ‘ਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਨਸਾਨ ਨੂੰ ਕਦੇ ਵੀ ਰੋਸ ਨਹੀਂ ਰੱਖਣਾ ਚਾਹੀਦਾ । ਕਿਉਂਕਿ ਇਸ ਜ਼ਿੰਦਗੀ ਦਾ ਕੋਈ ਵੀ ਭਰੋਸਾ ਨਹੀਂ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।
harjit harman
ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਸਰਗਰਮ ਹਨ।ਪਿਛੇ ਜਿਹੇ ਜਪਜੀ ਖਹਿਰਾ ਦੇ ਨਾਲ ਉਨ੍ਹਾਂ ਦੀ ਫ਼ਿਲਮ ਕੁੜਮਾਈਆਂ ਆਈ ਸੀ ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।
View this post on Instagram