ਦੋਸਤੀ ਦੀ ਅਹਿਮੀਅਤ ਨੂੰ ਪੇਸ਼ ਕਰਦਾ ‘ਯਾਰ ਅਣਮੁੱਲੇ ਰਿਟਰਨਜ਼’ ਦੇ ਟ੍ਰੇਲਰ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਹਰ ਸਖ਼ਸ਼ ਦੀ ਜ਼ਿੰਦਗੀ ‘ਚ ਦੋਸਤੀ ਦੀ ਖ਼ਾਸ ਜਗ੍ਹਾ ਹੁੰਦੀ ਹੈ । ਕਿਉਂਕਿ ਦੋਸਤੀ ਅਜਿਹਾ ਰਿਸ਼ਤਾ ਹੈ ਜੋ ਅਸੀਂ ਖੁਦ ਚੁਣਦੇ ਹਾਂ । ਅਸੀਂ ਆਪਣੇ ਦੋਸਤ ਖੁਦ ਬਣਾਉਂਦੇ ਹਾਂ ਜਿਹੜੇ ਸਾਡੇ ਨਾਲ ਚੰਗੇ ਮਾੜੇ ਸਮੇਂ ‘ਚ ਸਾਡੇ ਨਾਲ ਖੜੇ ਰਹਿੰਦੇ ਨੇ । ਆਮ ਇਨਸਾਨ ਵਾਂਗ ਕਲਾਕਾਰਾਂ ਦੀ ਜ਼ਿੰਦਗੀ ‘ਚ ਵੀ ਦੋਸਤੀ ਅਹਿਮ ਹੁੰਦੀ ਹੈ । ਇਸ ਖ਼ਾਸ ਰਿਸ਼ਤੇ ਨੂੰ ਪੰਜਾਬੀ ਫ਼ਿਲਮ ਯਾਰ ਅਣਮੁੱਲੇ ਰਿਟਰਨਜ਼ ਦੇ ਨਾਲ ਵੱਡੇ ਪਰਦੇ ਉੱਤੇ ਪੇਸ਼ ਕੀਤਾ ਜਾ ਰਿਹਾ ਹੈ । ਜੀ ਹਾਂ ਫ਼ਿਲਮ ਦੇ ਗੀਤਾਂ ਤੋਂ ਬਾਅਦ ਯਾਰ ਅਣਮੁੱਲੇ ਰਿਟਰਨਜ਼ ਦਾ ਟ੍ਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ ।
ਜੇ ਗੱਲ ਕਰੀਏ ਟ੍ਰੇਲਰ ਦੀ ਤਾਂ ਉਹ ਬਹੁਤ ਹੀ ਖ਼ੂਬਸੂਰਤ ਹੈ ਜਿਸ ਇੱਕ ਵਾਰ ਫਿਰ ਤੋਂ ਦੋਸਤੀ ਦੀ ਕਹਾਣੀ ਨੂੰ ਪੇਸ਼ ਕੀਤਾ ਜਾ ਰਿਹਾ ਹੈ । ਦੋਸਤੀ , ਪਿਆਰ ਤੇ ਅਣਖ ਦੇ ਸੁਮੇਲ ਵਾਲੀ ਇਸ ਫ਼ਿਲਮ ‘ਚ ਹਰੀਸ਼ ਵਰਮਾ, ਪ੍ਰਭ ਗਿੱਲ ਤੇ ਯੁਵਰਾਜ ਹੰਸ ਕਾਲਜ ਸਟੂਡੈਂਸ ਦੇ ਕਿਰਦਾਰਾਂ ‘ਚ ਨਜ਼ਰ ਆਉਣਗੇ । ਨਿਕੀਤ ਕੌਰ ਢਿੱਲੋਂ, Jesleen Slaich, ਨਵਪ੍ਰੀਤ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ । ਫ਼ਿਲਮ ਦਾ ਟ੍ਰੇਲਰ ਸਪੀਡ ਰਿਕਾਰਡਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਟ੍ਰੇਲਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਵੀਡੀਓ ਟਰੈਂਡਿੰਗ ‘ਚ ਚੱਲ ਰਿਹਾ ਹੈ ।
ਇਹ ਫ਼ਿਲਮ ਸਾਲ 2013 'ਚ ਆਈ ਸੁਪਰ ਹਿੱਟ ਫ਼ਿਲਮ 'ਯਾਰ ਅਣਮੁੱਲੇ' ਦਾ ਸਿਕਵਲ ਹੈ । ਸ਼੍ਰੀ ਫ਼ਿਲਮਸ ਅਤੇ ਜਰਨੈਲ ਘੁਮਾਣ ਦੀ ਪੇਸ਼ਕਸ਼ ਅਤੇ ਬੱਤਰਾ ਸ਼ੋਅਬਿੱਜ ਦੇ ਸਹਿਯੋਗ ਨਾਲ ਇਹ ਫ਼ਿਲਮ ਤਿਆਰ ਕੀਤੀ ਗਈ ਹੈ । ਯਾਰ ਅਣਮੁੱਲੇ ਰਿਟਰਨਜ਼ ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ ਤੇ ਨਿਰਦੇਸ਼ਨ ਹੈਰੀ ਭੱਟੀ ਨੇ ਕੀਤਾ ਹੈ । ਜਦਕਿ ਪ੍ਰੋਡਿਊਸਰ ਇੰਦਰਜੀਤ ਗਿੱਲ ਨੇ ਕੀਤਾ ਹੈ । ਦੋਸਤੀ ਤੇ ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰੀ ਇਹ ਫ਼ਿਲਮ 27 ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ।