‘ਪੰਜਾਬ ਨਾਲ ਜਿਸਨੇ ਵੀ ਪੰਗਾ ਲਿਆ ਹੈ ਉਸਦਾ ਅੰਤ ਹਮੇਸ਼ਾ ਹੀ ਬੁਰਾ ਹੋਇਆ ਹੈ’-ਹਰਫ ਚੀਮਾ

ਪੰਜਾਬੀ ਗਾਇਕ ਹਰਫ ਚੀਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਹ ਕਿਸਾਨ ਵੀਰਾਂ ਦਾ ਪੂਰਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਨੇ ।
ਉਨ੍ਹਾਂ ਨੇ ਇੱਕ ਤਸਵੀਰ ਕਿਸਾਨ ਪ੍ਰਦਰਸ਼ਨ ਤੋਂ ਸ਼ੇਅਰ ਕੀਤੀ ਹੈ । ਇਸ ਤਸਵੀਰ ‘ਚ ਉਹ ਕਿਸਾਨ ਧਰਨੇ ‘ਚ ਸੰਬੋਧਨ ਕਰਦੇ ਹੋਏ ਦਿਖਾਈ ਦੇ ਰਹੇ ਨੇ ।
ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਬੱਚੇ ਦੀ ਵੀਡੀਓ ਸ਼ੇਅਰ ਕੀਤੀ ਹੈ । ਬੱਚੇ ਨੇ ਕਿਸਾਨੀ ਵਾਲਾ ਝੰਡਾ ਚੁੱਕਿਆ ਹੈ । ਵੀਡੀਓ ਨੂੰ ਪੋਸਟ ਕਰਦੇ ਹੋਏ ਹਰਫ ਚੀਮਾ ਨੇ ਲਿਖਿਆ ਹੈ- ‘ਸਿਕੰਦਰ ਮਹਾਨ ਸਾਰੀ ਦੁਨੀਆਂ ਫਤਿਹ ਕਰਦਾ ਹੋਇਆ ਪੰਜਾਬ ਆਇਆ ਤਾਂ ਉਸ ਨੇ ਆਪਣੀ ਮਾਂ ਨੂੰ ਚਿੱਠੀ ਲਿਖੀ ਕਿ ਉਹ ਸਿਕੰਦਰ ਮਹਾਨ ਨੂੰ ਜਨਮ ਦੇ ਕੇ ਗਰਵ ਮਹਿਸੂਸ ਕਰਦੀ ਹੋਣੀ ਹੈ। ਪਰ ਮਾਂ ਮੈਨੂੰ ਪੰਜਾਬ ਆ ਕੇ ਪਤਾ ਲਗਿਆ ਕਿ ਇਥੇ ਹਰ ਘਰ ਵਿੱਚ ਹੀ ਸਿਕੰਦਰ ਮਹਾਨ ਹੈ’
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਪੰਜਾਬ ਨਾਲ ਜਿਸਨੇ ਵੀ ਪੰਗਾ ਲਿਆ ਹੈ ਉਸਦਾ ਅੰਤ ਹਮੇਸ਼ਾ ਹੀ ਬੁਰਾ ਹੋਇਆ ਹੈ। ਮੋਦੀ ਦੇ ਖੇਤੀ ਸੰਬੰਧੀ ਕਾਲੇ ਕਾਨੂੰਨ ਨੇ ਪਤਾ ਨਹੀਂ ਕਿੰਨੇ ਹੀ ਸਿਕੰਦਰ ਮਹਾਨ ਘਰ ਘਰ ਪੈਦਾ ਕਰ ਦਿੱਤੇ ਹਨ’।
View this post on Instagram