ਕੁਝ ਦਿਨ ਪਹਿਲਾਂ ਲੈਬਨਾਨ ਵਿੱਚ ਹੋਏ ਬੰਬ ਧਮਾਕੇ ਦੀ ਵੀਡੀਓ ਨੇ ਸਭ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਸੀ, ਕਿਉਂਕਿ ਇਸ ਬੰਬ ਧਮਾਕੇ ਨੇ ਕਈ ਲੋਕਾਂ ਦੀ ਜਾਨ ਲੈ ਲਈ ਸੀ । ਪਰ ਹੁਣ ਇਸ ਸਭ ਦੇ ਚਲਦੇ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਹਨਾਂ ਤਸਵੀਰਾਂ ਨੇ ਹਰ ਇੱਕ ਦਾ ਦਿਲ ਜਿੱਤ ਲਿਆ ਹੈ । ਇਹਨਾਂ ਤਸਵੀਰਾਂ ਨੂੰ ਹਰਫ ਚੀਮਾ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ।
https://www.instagram.com/p/CDoVLzXleN0/
ਦਰਅਸਲ ਇਹ ਤਸਵੀਰਾਂ ਉਸ ਦਿਨ ਦੀਆਂ ਹਨ ਜਦੋਂ ਲੈਬਨਾਨ ਵਿੱਚ ਧਮਾਕਾ ਹੋਇਆ ਸੀ । ਇਸ ਦਿਨ ਹਰ ਕੋਈ ਆਪਣੀ ਜਾਨ ਬਚਾਉਣ ਦੀ ਕੋਸ਼ਿਸ ਕਰ ਰਿਹਾ ਸੀ । ਇਸੇ ਤਰ੍ਹਾਂ ਇੱਕ ਹਸਪਤਾਲ ਦਾ ਪੂਰਾ ਸਟਾਫ ਵੀ ਆਪਣੀ ਜਾਨ ਬਚਾਉਣ ਲਈ ਹਸਪਤਾਲ ਛੱਡ ਕੇ ਭੱਜ ਗਿਆ ਸੀ । ਪਰ ਇੱਕ ਡਾਕਟਰ ਆਪਣੀ ਡਿਊਟੀ ਤੇ ਡਟਿਆ ਰਿਹਾ ਕਿਉਂਕਿ ਉਸ ਨੇ ਇੱਕ ਔਰਤ ਦੀ ਡਿਲਿਵਰੀ ਕਰਨੀ ਸੀ । ਇਸ ਡਾਕਟਰ ਨੇ ਦੋ ਜ਼ਿੰਦਗੀਆਂ ਬਚਾਈਆਂ ਇੱਕ ਉਸ ਔਰਤ ਦੀ ਤੇ ਦੂਜੀ ਉਸ ਔਰਤ ਦੇ ਬੱਚੇ ਦੀ ।
https://www.instagram.com/p/CDfObDMHmR5/
ਇਸ ਤਸਵੀਰ ਨੂੰ ਹਰਫ ਚੀਮਾ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਲਿਖਿਆ ਹੈ ‘ਇਹ ਤਸਵੀਰ ਉਸ ਦਿਨ ਦੀ ਹੈ ਜਦੋਂ ਲੈਬਨਾਨ ਬੰਬ ਫਟਿਆ ਹਸਪਤਾਲ ਦਾ ਸਾਰਾ ਸਟਾਫ ਭੱਜ ਗਿਆ ਪਰ ਇਹ ਡਾਕਟਰ ਨਹੀਂ ਭੱਜਿਆ ਕਿਉਂਕਿ ਉਸ ਸਮੇਂ ਕਿਸੇ ਦੀ ਡਿਲਵਰੀ ਕੀਤੀ ਜਾ ਰਹੀ ਸੀ, ਇਕ ਛੋਟੀ ਜਿਹੀ ਜ਼ਿੰਦਗੀ ਅਤੇ ਉਸ ਦੀ ਮਾਂ ਦੀ ਜ਼ਿੰਦਗੀ ਅਤੇ ਦੋਨਾਂ ਦੀਆਂ ਜਾਨਾਂ ਬਚਾਉਣ ਲਈ ਆਖਰੀ ਡਾਕਟਰ ਦਾ ਸਵਾਲ ਸੀ, !!ਉਸ ਡਾਕਟਰ ਨੂੰ ਦਿਲੋਂ ਸਲਾਮ ਜਿਸਨੇ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ ਦੋ ਜਾਨਾਂ ਬਚਾਈਆਂ !!Respect humanity ??’
https://www.instagram.com/p/CD5ZruslPx5/