ਹਰਫ ਚੀਮਾ ‘ਪਿੰਡਾਂ ਆਲੇ’ ਗਾਣੇ ਰਾਹੀਂ ਬਿਆਨ ਕਰ ਰਹੇ ਨੇ ਕਿ ਕਿਵੇਂ ਵਿਦੇਸ਼ਾਂ ‘ਚ ਪੰਜਾਬੀ ਸਟੂਡੈਂਟ ਧੱਕੇਸ਼ਾਹੀ ਸਹਿਣ ਤੋਂ ਬਾਅਦ ਬੇਗਾਨੀ ਧਰਤੀ ‘ਤੇ ਗੱਡਦੇ ਨੇ ਕਾਮਯਾਬੀ ਦੇ ਝੰਡੇ, ਦੇਖੋ ਵੀਡੀਓ

ਪੰਜਾਬੀ ਗਾਇਕ ਹਰਫ ਚੀਮਾ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ‘ਪਿੰਡਾਂ ਆਲੇ’ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਜੀ ਹਾਂ ਇਸ ਵਾਰ ਉਹ ਆਪਣੀ ਦਮਦਾਰ ਆਵਾਜ਼ ਦੇ ਨਾਲ ਇੰਟਰਨੈਸ਼ਨਲ ਸਟੂਡੈਂਟ ਦੀ ਵਿਦੇਸ਼ਾਂ ‘ਚ ਸੰਘਰਸ਼ ਦੀ ਕਹਾਣੀ ਨੂੰ ਪੇਸ਼ ਕਰ ਰਹੇ ਹਨ। ਇਹ ਗਾਣੇ ਉਨ੍ਹਾਂ ਨੇ ਇੱਕ ਵਿਦੇਸ਼ ‘ਚ ਪੜ੍ਹਣ ਗਏ ਮੁੰਡੇ ਦੇ ਪੱਖ ਤੋਂ ਗਾਇਆ ਹੈ। ਜੋ ਕਿ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਕਿਵੇਂ ਉਹ ਵਿਦੇਸ਼ੀ ਧਰਤੀ ਉੱਤੇ ਜਾ ਕੇ ਧੱਕੇਸ਼ਾਹੀ ਨੂੰ ਸਹਿਦਾ ਹੈ। ਪਰ ਉਹ ਹਿੰਮਤ ਨਹੀਂ ਹਾਰਦਾ ਤੇ ਆਪਣੀ ਮਿਹਨਤ ਤੇ ਲਗਨ ਨਾਲ ਕੰਮ ਕਰਕੇ ਬੇਗਾਨੀ ਧਰਤੀ ਉੱਤੇ ਆਪਣੀ ਕਾਮਯਾਬੀ ਦੇ ਝੰਡੇ ਗੱਡਦਾ ਹੈ। ਇਹ ਗਾਣਾ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਜਿਸਦੇ ਚੱਲਦੇ ਗਾਣਾ ਟਰੈਂਡਿੰਗ ‘ਚ ਛਾਇਆ ਹੋਇਆ ਹੈ।
ਹੋਰ ਵੇਖੋ:ਦਿਲ ਦੇ ਦਰਦਾਂ ਨੂੰ ਬਿਆਨ ਕਰਦਾ ਜੀ ਖ਼ਾਨ ਦਾ ਨਵਾਂ ਗੀਤ ‘ਰੋਏ ਆਂ’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਇਸ ਗਾਣੇ ਦੇ ਬੋਲ ਖੁਦ ਹਰਫ ਚੀਮਾ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਸੰਗੀਤ ਇੱਕਵਿੰਦਰ ਸਿੰਘ ਨੇ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ ਰੂਪਨ ਬੱਲ ਤੇ ਰੂਬਲ ਜੀ ਟੀ ਆਰ ਨੇ ਤਿਆਰ ਕੀਤਾ ਹੈ। ਗਾਣੇ ਨੂੰ ਗੀਤ ਐੱਮ ਪੀ 3 ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਹਰਫ ਚੀਮਾ ਇਸ ਤੋਂ ਪਹਿਲਾਂ ਵੀ ਯਾਰੀਆਂ, ਜੁਦਾ, ਸੁਫ਼ਨਾ, ਗੱਲਬਾਤ, ਯਾਰਾਂ ਦਾ ਯਾਰ, ਹੰਜੂ, ਅਹਿਸਾਸ, ਜੱਟਵਾਦ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।
View this post on Instagram