‘ਪੈਸੇ’ ਅੱਗੇ ਪਿਆਰ ਦੇ ਫਿੱਕੇ ਹੋਣ ਦੇ ਦਰਦ ਨੂੰ ਬਿਆਨ ਕਰ ਰਹੇ ਨੇ ਹਰਦੀਪ ਗਰੇਵਾਲ ਆਪਣੇ ਨਵੇਂ ਗੀਤ ‘ਚ, ਦੇਖੋ ਵੀਡੀਓ
ਪੰਜਾਬੀ ਗਾਇਕ ਹਰਦੀਪ ਗਰੇਵਾਲ ਜੋ ਕਿ ਆਪਣੇ ਨਵੇਂ ਗੀਤ ਪੈਸੇ ਦੇ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਇਸ ਵਾਰ ਉਨ੍ਹਾਂ ਨੇ ਸੈਡ ਸੌਂਗ ਨੂੰ ਦਰਸ਼ਕਾਂ ਦੇ ਨਜ਼ਰ ਕੀਤਾ ਹੈ। ਇਸ ਦਰਦ ਭਰੇ ਗਾਣੇ ਦੇ ਬੋਲਾਂ ਤੋਂ ਲੈ ਕੇ ਕੰਪੋਜ਼ਿੰਗ ਖੁਦ ਹਰਦੀਪ ਗਰੇਵਾਲ ਨੇ ਕੀਤੀ ਹੈ।
ਹੋਰ ਵੇਖੋ:ਗੈਰੀ ਸੰਧੂ ਦੇ ਨਵੇਂ ਗੀਤ ‘ਲਾਈਕ ਯੂ’ ਦਾ ਟੀਜ਼ਰ ਆਇਆ ਸਾਹਮਣੇ, ਗੈਰੀ ਸੰਧੂ ਨਾਲ ਨਜ਼ਰ ਆਉਣਗੇ ਮਨਪ੍ਰੀਤ ਤੂਰ, ਦੇਖੋ ਵੀਡੀਓ
ਇਸ ਗਾਣੇ ‘ਚ ਉਨ੍ਹਾਂ ਨੇ ਉਸ ਮੁੰਡੇ ਦੇ ਪੱਖ ਤੋਂ ਗਾਇਆ ਹੈ ਜੋ ਕਿ ਜੇਬ ਤੋਂ ਹਲਕਾ ਭਾਵ ਜੋ ਕਿ ਜ਼ਿਆਦਾ ਪੈਸੇ ਵਾਲਾ ਨਹੀਂ ਹੈ ਤੇ ਉਸਦੀ ਮਹਿਬੂਬਾ ਪੈਸੇ ਦੇ ਚੱਕਰਾਂ ‘ਚ ਸੱਚੇ ਪਿਆਰ ਨੂੰ ਠੁਕਰਾ ਦਿੰਦੀ ਹੈ। ਇੱਕ ਆਸ਼ਕ ਦੇ ਦਰਦ ਨੂੰ ਹਰਦੀਪ ਗਰੇਵਾਲ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਪੇਸ਼ ਕੀਤਾ ਹੈ। ਇਸ ਗਾਣੇ ਦਾ ਮਿਊਜ਼ਿਕ ਪਰੂਫ ਨੇ ਦਿੱਤਾ ਹੈ ਤੇ ਗੈਰੀ ਖ਼ਟਰਾਓ ਵੱਲੋਂ ਗੀਤ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ।
View this post on Instagram
ਗਾਣੇ ਦੀ ਵੀਡੀਓ ‘ਚ ਅਦਾਕਾਰੀ ਕੀਤੀ ਹੈ ਹਰਦੀਪ ਗਰੇਵਾਲ, ਫੀਮੇਲ ਮਾਡਲ ਸ਼ੈਰੀ ਅਗਰਵਾਲ ਤੇ ਗੁਰੀ ਬਿਲਿੰਗ ਨੇ। ਗਾਣੇ ਨੂੰ ਹਰਦੀਪ ਗਰੇਵਾਲ ਦੀ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਗਾਣਾ ਉਨ੍ਹਾਂ ਦੀ ਨਵੀਂ ਐਲਬਮ UNSTOPPABLE ‘ਚੋਂ ਹੀ ਹੈ। ਜਿਸਦੇ ਪਹਿਲਾਂ ਵੀ ਕਈ ਗੀਤ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਦਰਸ਼ਕਾਂ ਵੱਲੋਂ ਹਰਦੀਪ ਗਰੇਵਾਲ ਦੇ ਸਾਰੇ ਹੀ ਗੀਤਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ।