ਹਰਦੀਪ ਗਰੇਵਾਲ ਦੇ ਨਵੇਂ ਗੀਤ ‘ਮੋੜ ਸਕਦਾ’ ਦਾ ਵਰਲਡ ਪ੍ਰੀਮੀਅਰ ਹੋਵੇਗਾ ਪੀਟੀਸੀ ਪੰਜਾਬੀ ‘ਤੇ

ਪੰਜਾਬੀ ਗਾਇਕ ਹਰਦੀਪ ਗਰੇਵਾਲ ਇੱਕ ਵਾਰ ਫਿਰ ਤੋਂ ‘ਮੋੜ ਸਕਦਾ’ ਗੀਤ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ ਉਨ੍ਹਾਂ ਨੇ ਹਾਲ ਹੀ ‘ਚ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰਕੇ ਪ੍ਰਸ਼ੰਸਕਾਂ ‘ਚ ਉਤਸੁਕਤਾ ਨੂੰ ਵਧਾ ਦਿੱਤਾ ਹੈ। ਇਸ ਗਾਣੇ ਨੂੰ 11 ਨਵੰਬਰ ਨੂੰ ਐਕਸਕਲਿਉਸਿਵ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਚਲਾਇਆ ਜਾਵੇਗਾ।
ਹੋਰ ਵੇਖੋ:‘ਕਾਲਜ’ ਵਾਲੇ ਪਿਆਰ ਦੇ ਅਹਿਸਾਸ ਨਾਲ ਭਰਿਆ ਪ੍ਰੀਤ ਹਰਪਾਲ ਦਾ ਨਵਾਂ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ
ਇਸ ਗਾਣੇ ਦੇ ਬੋਲ ਖੁਦ ਹਰਦੀਪ ਗਰੇਵਾਲ ਨੇ ਹੀ ਲਿਖੇ ਹਨ ਤੇ ਮਿਊਜ਼ਿਕ ਪਰੂਫ਼ ਦਾ ਹੋਵੇਗਾ। ਗਾਣੇ ਦਾ ਸ਼ਾਨਦਾਰ ਵੀਡੀਓ ਗੈਰੀ ਖਟਰਾਓ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗਾਣੇ ‘ਚ ਅਦਾਕਾਰੀ ਕਰਦੇ ਨਜ਼ਰ ਆਉਣਗੇ ਖੁਦ ਹਰਦੀਪ ਗਰੇਵਾਲ ਤੇ ਫੀਮੇਲ ਮਾਡਲ ਸ਼ੈਰੀ ਅਗਰਵਾਲ। ‘ਮੋੜ ਸਕਦਾ’ ਨਾਂਅ ਤੋਂ ਇਹ ਗੀਤ ਸੈਡ ਜ਼ੌਨਰ ਦਾ ਲੱਗ ਰਿਹਾ ਹੈ। ਜਿਸ ‘ਚ ਪਿਆਰ ‘ਚ ਪਏ ਦਰਦ ਦੀਆਂ ਗੱਲਾਂ ਨੂੰ ਹਰਦੀਪ ਗਰੇਵਾਲ ਪੇਸ਼ ਕਰਨਗੇ। ਇਹ ਗਾਣਾ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ।
View this post on Instagram
ਜੇ ਗੱਲ ਕਰੀਏ ਹਰਦੀਪ ਗਰੇਵਾਲ ਕੰਮ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਵਧੀਆ ਗਾਇਕੀ ਨਾਲ ਦਰਸ਼ਕਾਂ ਦਾ ਦਿਲਾਂ ਜਿੱਤਣ ਚ ਕਾਮਯਾਬ ਰਹੇ ਹਨ। ਉਹ ਠੋਕਰ, ਬੁਲੰਦੀਆਂ ਤੇ ਅਨਸਟੋਪੇਬਲ ਵਰਗੇ ਮੋਟੀਵੇਸ਼ਨਲ ਗੀਤਾਂ ਦੇ ਨਾਲ ਨੌਜਵਾਨਾਂ ਨੂੰ ਹੌਂਸਲੇ ਵਾਲਾ ਸੁਨੇਹਾ ਦੇ ਚੁੱਕੇ ਹਨ। ਇਸ ਤੋਂ ਇਲਾਵਾ ਪਲੈਟੀਨਮ, ਖਰੇ ਬੰਦੇ, ਹੈੱਡਲਾਈਨ, ਫੇਕ ਸੁਪਰ ਸਟਾਰ, ਗੋਲਡਨ ਹਾਰਟ, 40 ਕਿੱਲੇ, ਉਡਾਰੀ ਵਰਗੇ ਚੱਕਵੀਂ ਬੀਟ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।