ਹਰਦੀਪ ਗਰੇਵਾਲ ਤੇ ਕੁਲਬੀਰ ਝਿੰਜਰ ਦਾ ਨਵਾਂ ਗੀਤ Hook & Crook ਪਾ ਰਿਹਾ ਧੱਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

By  Lajwinder kaur December 17th 2021 03:02 PM

ਠੋਕਰ, ਬੁਲੰਦੀਆਂ, ਆਜਾ ਜ਼ਿੰਦਗੀ ਵਰਗੇ ਮੋਟੀਵੇਸ਼ਨਲ ਗੀਤਾਂ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲੇ ਗਾਇਕ ਹਰਦੀਪ ਗਰੇਵਾਲ Hardeep Grewal ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਉਹ Hook & Crook ਟਾਈਟਲ ਹੇਠ ਸ਼ਾਨਦਾਰ ਬੀਟ ਸੌਂਗ ਲੈ ਕੇ ਆਏ ਨੇ।

ਹੋਰ ਪੜ੍ਹੋ :ਧਨਾਸ਼ਰੀ ਵਰਮਾ ਤੇ ਯੁਜ਼ਵੇਂਦਰ ਚਾਹਲ ਨੇ ਹਾਰਡੀ ਸੰਧੂ ਦੇ ਗੀਤ ‘ਤੇ ਕੀਤਾ ਕਮਾਲ ਦਾ ਡਾਂਸ, ਪ੍ਰਸ਼ੰਸਕਾਂ ਨੂੰ ਖੂਬ ਪਸੰਦ ਪਤੀ-ਪਤਨੀ ਦਾ ਇਹ ਅੰਦਾਜ਼, ਦੇਖੋ ਵੀਡੀਓ

hardeep grewal

ਇਸ ਗੀਤ ਨੂੰ ਹਰਦੀਪ ਗਰੇਵਾਲ ਤੇ ਕੁਲਬੀਰ ਝਿੰਜਰ ਨੇ ਮਿਲਕੇ ਗਾਇਆ ਹੈ। ਇਸ ਗੀਤ ਜ਼ਿੰਦਗੀ ਦੀਆਂ ਸੱਚਾਈਆਂ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ਯਾਰੀਆਂ, ਜ਼ਿੰਦਗੀ ਚ ਅੱਗੇ ਵੱਧਣ ਅਤੇ ਦਲੇਰੀਆਂ ਦੀਆਂ ਗੱਲਾਂ ਕੀਤੀਆਂ ਨੇ। ਇਸ ਗੀਤ ਦੇ ਬੋਲ ਹਰਦੀਪ ਗਰੇਵਾਲ ਤੇ ਕੁਲਬੀਰ ਝਿੰਜਰ ਨੇ ਮਿਲਕੇ ਗਾਇਆ ਹੈ । ਇਸ ਗੀਤ ਨੂੰ ਮਿਊਜ਼ਿਕ Yeah Proof ਨੇ ਦਿੱਤਾ ਹੈ। ਗੈਰੀ ਖਟਰਾਓ ਵੱਲੋਂ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਬੀਟ ਸੌਂਗ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਕਰਕੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਨੇ।

ਹੋਰ ਪੜ੍ਹੋ : ਕਰਨਵੀਰ ਬੋਹਰਾ ਨੇ ਆਪਣੀ ਧੀਆਂ ਦੇ ਨਾਲ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ

singer kulbir jhinjer

ਜੇ ਗੱਲ ਕਰੀਏ ਹਰਦੀਪ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਅਜੇ ਗਾਇਕ ਨੇ ਜਿਨ੍ਹਾਂ ਨੇ ਆਪਣੀ ਸਾਫ ਸੁਥਰੀ ਤੇ ਮੋਟੀਵੇਸ਼ਨ ਗੀਤਾਂ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ਅਤੇ ਦਰਸ਼ਕਾਂ ਦੇ ਦਿਲਾਂ ਚ ਖ਼ਾਸ ਜਗ੍ਹਾ ਬਣਾਈ ਹੈ। ਇਸੇ ਸਾਲ ਉਨ੍ਹਾਂ ਨੇ ‘ਤੁਣਕਾ ਤੁਣਕਾ’ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਵਾਹ ਵਾਹੀ ਖੱਟੀ ਹੈ। ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਉਨ੍ਹਾਂ ਨੇ ਆਪਣੀ ਅਗਲੀ ਫ਼ਿਲਮ ‘S.W.A.T PUNJAB’ ਦਾ ਵੀ ਐਲਾਨ ਕਰ ਦਿੱਤਾ ਹੈ। ਜੇ ਗੱਲ ਕਰੀਏ ਕੁਲਬੀਰ ਝਿੰਜਰ ਦੀ ਤਾਂ ਉਹ ਵੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਪੰਜਾਬੀ ਮਿਊਜ਼ਿਕ ਜਗਤ ‘ਚ ਵੱਖਰਾ ਮੁਕਾਮ ਬਣਾਇਆ ਹੈ।

 

Related Post