ਹਰਬੀ ਸੰਘਾ ਨੇ ਗਾਇਕੀ ਵਾਲੇ ਕੱਢੇ ਵੱਟ, ਦੇਖੋ ਵੀਡੀਓ : ਹਰਬੀ ਸੰਘਾ ਪੰਜਾਬੀ ਫਿਲਮ ਜਗਤ 'ਚ ਆਪਣੀ ਅਦਾਕਰੀ ਅਤੇ ਮਿਹਨਤ ਨਾਲ ਵੱਖਰੀ ਪਹਿਚਾਣ ਬਣਾਉਣ ਵਾਲਾ ਕਲਾਕਾਰ ਹੈ। ਹਰ ਇੱਕ ਫਿਲਮ 'ਚ ਆਪਣੇ ਕਿਰਦਾਰ 'ਚ ਪੂਰੀ ਜਾਨ ਪਾ ਦੇਣ ਵਾਲੇ ਹਰਬੀ ਸੰਘਾ ਜਿੱਥੇ ਵੀ ਜਾਂਦੇ ਨੇ ਰੌਣਕਾਂ ਲਗਾ ਦਿੰਦੇ ਹਨ। ਅਜਿਹਾ ਹੀ ਵੀਡੀਓ ਉਹਨਾਂ ਦਾ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਹਰਬੀ ਸੰਘਾ ਉੱਚੀ ਹੇਕ ਨਾਲ ਗਾਣਾ ਗਾ ਰਹੇ ਹਨ। ਅਤੇ ਭੰਗੜਾ ਵੀ ਪਾ ਰਹੇ ਹਨ।
View this post on Instagram
A post shared by harby sangha (@harbysangha) on Jan 20, 2019 at 12:33am PST
ਇਹਨਾਂ ਹੀ ਨਹੀਂ ਇਸ ਵੀਡੀਓ 'ਚ ਹਰਬੀ ਸੰਘਾ ਦੇ ਨਾਲ ਪੰਜਾਬੀ ਇੰਡਸਟਰੀ ਦੇ ਵੱਡੇ ਅਦਾਕਾਰ ਹੌਬੀ ਧਾਲੀਵਾਲ ਵੀ ਨਜ਼ਰ ਆ ਰਹੇ ਹਨ ਜਿਹੜੇ ਹਰਬੀ ਸੰਘਾ ਦਾ ਹੱਥ ਫੜਕੇ ਖੜੇ ਨਜ਼ਰ ਆ ਰਹੇ ਹਨ।
View this post on Instagram
Very close to gunman of CM....
A post shared by harby sangha (@harbysangha) on Jan 2, 2019 at 9:26am PST
ਹੋਰ ਵੇਖੋ : ਪਿਛਲੇ 20 ਸਾਲ ਤੋਂ ਪੰਜਾਬੀ ਸਿਨੇਮਾ ਦਾ ਬਦਲਦਾ ਰੰਗ ਰੂਪ
ਹਰਬੀ ਸੰਘਾ ਪੰਜਾਬੀ ਫ਼ਿਲਮਾਂ 'ਚ ਕਈ ਆਈਕੋਨਿਕ ਰੋਲ ਨਿਭਾ ਚੁੱਕੇ ਹਨ। ਜਿੰਨ੍ਹਾਂ 'ਚ ਫਿਲਮ ਰੱਬ ਦਾ ਰੇਡੀਓ , ਪ੍ਰਾਹੁਣਾ , ਲਾਵਾਂ ਫੇਰੇ ਵਰਗੀਆਂ ਫ਼ਿਲਮਾਂ 'ਚ ਨਿਭਾਏ ਕਿਰਦਾਰ ਨੇ ਕਾਫੀ ਤਾਰੀਫ ਹਾਸਿਲ ਕੀਤੀ ਹੈ। ਇਸ ਤੋਂ ਇਲਾਵਾ ਹਰਬੀ ਸੰਘਾ ਤਰਸੇਮ ਜੱਸੜ ਦੀ ਆਉਣ ਵਾਲੀ ਫ਼ਿਲਮ 'ਰੱਬ ਦਾ ਰੇਡੀਓ 2 'ਚ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।