ਕ੍ਰਿਕੇਟ ਦੇ ਮੈਦਾਨ 'ਚ ਲੋਕਾਂ ਦਾ ਦਿਲ ਜਿੱਤਣ ਵਾਲੇ ਹਰਭਜਨ ਸਿੰਘ ਹੁਣ ਫ਼ਿਲਮਾਂ 'ਚ ਕਦਮ ਰੱਖਣ ਜਾ ਰਹੇ ਹਨ । ਜੀ ਹਾਂ ਹੁਣ ਹਰਭਜਨ ਸਿੰਘ ਆਪਣੀ ਅਗਲੀ ਪਾਰੀ ਲਈ ਤਿਆਰ ਹਨ , ਜਲਦ ਹੀ ਉਹ ਇੱਕ ਫ਼ਿਲਮ 'ਚ ਨਜ਼ਰ ਆਉਣਗੇ ਅਤੇ ਤਮਿਲ ਫ਼ਿਲਮ 'ਦਿੱਕੀਲੂਨਾ' ਨਾਲ ਫ਼ਿਲਮੀ ਦੁਨੀਆ 'ਚ ਕਦਮ ਰੱਖਣ ਜਾ ਰਹੇ ਨੇ । ਇਸ ਫ਼ਿਲਮ ਦੀ ਸ਼ੂਟਿੰਗ ਦਸੰਬਰ 'ਚ ਸ਼ੁਰੂ ਹੋਣ ਜਾ ਰਹੀ ਹੈ ।
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਭੱਜੀ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਛੋਟੇ ਪਰਦੇ ਦੇ ਰਿਆਲਿਟੀ ਸ਼ੋਅ 'ਚ ਜੱਜ ਦੀ ਭੂਮਿਕਾ ਨਿਭਾ ਚੁੱਕੇ ਹਨ । ਦੱਸ ਦਈਏ ਕਿ 2018 'ਚ ਹਰਭਜਨ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਸ਼ਹਾਦਤ ਦਿਵਸ ਤੋਂ ਪਹਿਲਾਂ ਐਲਬਮ ਸ਼ੂਟ ਕੀਤਾ ਸੀ, ਜਿਸ ਦਾ ਨਾਂ 'ਇਕ ਸੁਨੇਹਾ-2' ਸੀ।
ਇਹ ਗੀਤ ਹਰਭਜਨ ਸਿੰਘ ਨੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਕੀਤਾ ਸੀ। ਉਨ੍ਹਾਂ ਆਪਣੇ ਗੀਤ ਜ਼ਰੀਏ ਨੌਜਵਾਨ ਪੀੜ੍ਹੀ ਨੂੰ ਸਭਿਆਚਾਰ ਨਾਲ ਜੁੜਨ ਤੇ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦਾ ਸੁਨੇਹਾ ਦਿੱਤਾ ਸੀ। ਹਰਭਜਨ 'ਮੇਰੀ ਮਾਂ' ਗੀਤ ਜ਼ਰੀਏ ਵੀ ਆਪਣੀ ਆਵਾਜ਼ ਦਾ ਜਾਦੂ ਦਿਖਾ ਚੁੱਕੇ ਹਨ।