Harbhajan Mann's wife Harman Mann shares a special video: ਪੰਜਾਬੀ ਗਾਇਕ ਹਰਭਜਨ ਮਾਨ ਇੰਨ੍ਹੀਂ ਦਿਨੀਂ ਆਪਣੀ ਨਵੀਂ ਮਿਊਜ਼ਿਕ ਐਲਬਮ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹਨ। ਉਹ ਇੱਕ ਤੋਂ ਬਾਅਦ ਇੱਕ ਕਰਕੇ ਆਪਣੇ ਨਵੇਂ ਗੀਤ ਰਿਲੀਜ਼ ਕਰ ਰਹੇ ਹਨ। ਉੱਧਰ ਉਨ੍ਹਾਂ ਦੀ ਪਤਨੀ ਹਰਮਨ ਮਾਨ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਨਵੀਆਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਰਮਨ ਮਾਨ ਜੋ ਕਿ ਆਪਣੀ ਧੀ ਦੇ ਨਾਲ ਲੰਡਨ ‘ਚ ਛੁੱਟੀਆਂ ਮਨਾ ਰਹੀ ਹੈ।
ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਨਵਜੰਮੀ ਧੀ ਦਾ ਨਵਾਂ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ
image source: instagram
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣਾ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਜਿਸ ਨੂੰ ਫੈਨਜ਼ ਖੂਬ ਪਸੰਦ ਕਰ ਰਹੇ ਹਨ। ਇਸ ਵੀਡੀਓ ਵਿੱਚ ਉਹ ਆਪਣੀ ਧੀ ਦੇ ਨਾਲ ਲੰਡਨ ਦੀਆਂ ਸੜਕਾਂ ‘ਤੇ ਘੁੰਮਦੀ ਹੋਈ ਨਜ਼ਰ ਆ ਰਹੀ ਹੈ। ਕ੍ਰਿਸਮਸ ਸੀਜ਼ਨ ਕਰਕੇ ਲੰਡਨ ਸ਼ਹਿਰ ਨੂੰ ਦੁਲਹਨ ਵਾਂਗ ਸਜਿਆ ਹੋਇਆ ਹੈ। ਹਰਮਨ ਮਾਨ ਨੇ ਆਪਣੀ ਵੀਡੀਓ ਦੇ ਰਾਹੀਂ ਲੰਡਨ ਦੀਆਂ ਖ਼ੂਬਸੂਰਤ ਨਜ਼ਾਰੇ ਦਿਖਾਏ ਹਨ। ਵੀਡੀਓ ਵਿੱਚ ਉਹ ਆਪਣੀ ਧੀ ਨਾਲ ਵੀ ਦਿਖਾਈ ਦੇ ਰਹੀ ਹੈ।
image source: instagram
ਵੀਡੀਓ ਸ਼ੇਅਰ ਕਰਦਿਆਂ ਹਰਮਨ ਮਾਨ ਨੇ ਕੈਪਸ਼ਨ ‘ਚ ਲਿਖਿਆ, ‘ਆਹ! ਛੁੱਟੀਆਂ ਲਈ ਲੰਡਨ ਮੇਰੀ ਪਸੰਦੀਦਾ ਜਗ੍ਹਾ ਹੈ...ਖਾਸ ਕਰਕੇ ਕ੍ਰਿਸਮਸ ਸੀਜ਼ਨ ‘ਚ...ਇਸ ਸ਼ਹਿਰ ਨੂੰ ਪਤਾ ਹੈ ਕਿ ਇਸ ਸੀਜ਼ਨ ਨੂੰ ਸਾਲ ਦਾ ਸਭ ਤੋਂ ਖੂਬਸੂਰਤ ਸੀਜ਼ਨ ਕਿਵੇਂ ਬਨਾਉਣਾ ਹੈ...ਆਪਣੀ ਅਗਲੀ ਲੰਡਨ ਯਾਤਰਾ ਦਾ ਬੇਸਵਰੀ ਨਾਲ ਇੰਤਜ਼ਾਰ ਰਹੇਗਾ’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਖੂਬ ਪਿਆਰ ਲੁੱਟਾ ਰਹੇ ਹਨ।
ਹਰਮਨ ਮਾਨ ਅਕਸਰ ਹੀ ਜਿਸ ਜਗ੍ਹਾ ਉੱਤੇ ਘੁੰਮਣ ਜਾਂਦੀ ਹੈ ਉੱਥੇ ਦੀਆਂ ਖ਼ੂਬਸੂਰਤ ਥਾਵਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜ਼ਰੂਰ ਸਾਂਝਾ ਕਰਦੀ ਹੈ। ਫੈਨਜ਼ ਵੀ ਹਰਭਜਨ ਮਾਨ ਅਤੇ ਹਰਮਨ ਮਾਨ ਦੀ ਜੋੜੀ ਨੂੰ ਖੂਬ ਪਸੰਦ ਕਰਦੇ ਹਨ।
Image Source :Instagram
View this post on Instagram
A post shared by Harman~ਹਰਮਨ (@holisticallyharman)