ਹਰਭਜਨ ਮਾਨ ਦੇ ਬੇਟੇ ਅਵਕਾਸ਼ ਮਾਨ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਕਿਹਾ ‘ਵਾਹਿਗੁਰੂ ਦਾ ਸ਼ੁਕਰਾਨਾ,ਜਿਸ ਨੇ ਸਲੀਕੇ ਭਰਿਆ ਪਿਆਰਾ ਪੁੱਤ ਸਾਡੀ ਝੋਲੀ ਪਾਇਆ’

By  Shaminder September 3rd 2022 04:33 PM -- Updated: September 3rd 2022 04:34 PM

ਗਾਇਕ ਹਰਭਜਨ ਮਾਨ (Harbhajan Mann) ਦੇ ਬੇਟੇ (Son) ਅਵਕਾਸ਼ ਮਾਨ (Avkash Mann) ਦਾ ਅੱਜ ਜਨਮ ਦਿਨ ਹੈ । ਇਸ ਮੌਕੇ ਗਾਇਕ ਨੇ ਆਪਣੇ ਪੁੱਤਰ ਦੇ ਲਈ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਸਾਡੀ ਜਿੰਦ, ਸਾਡੀ ਜਾਨ, ਸੋਹਣੇ ਪੁੱਤ ਅਵਕਾਸ਼ ਜਨਮ ਦਿਨ ਮੁਬਾਰਕ ਵਾਹਿਗੁਰੂ ਦਾ ਸ਼ੁਕਰਾਨਾ ।

Avkaash mann Image Source : instagram

ਹੋਰ ਪੜ੍ਹੋ : ਭਾਰਤੀ ਸਿੰਘ ਦੇ ਬੇਟੇ ਗੋਲਾ ਦਾ ਕਿਊਟ ਵੀਡੀਓ ਜਿੱਤ ਰਿਹਾ ਹਰ ਕਿਸੇ ਦਾ ਦਿਲ, ਵੇਖੋ ਵੀਡੀਓ

ਜਿਸਨੇ “ਅਵਕਾਸ਼” ਵਰਗਾ ਆਗਿਆਕਾਰ, ਸਲੀਕੇ ਭਰਿਆ ਅਤੇ ਬੇਹੱਦ ਪਿਆਰਾ ਬੇਟਾ ਸਾਡੀ ਝੋਲੀ ਵਿੱਚ ਪਾਇਆ।ਹਮੇਸ਼ਾ ਅਰਦਾਸ ਹੈ ਕਿ ਅਵਕਾਸ਼ ਆਪਣੀ ਅਣਥੱਕ ਮਿਹਨਤ, ਤੁਹਾਡੇ ਪਿਆਰ ਅਤੇ ਦੁਆਵਾਂ ਸਦਕਾ ਦਿਨ-ਬ-ਦਿਨ ਆਪਣੇ ਹਰ ਸੁਪਨੇ ਨੂੰ ਪੂਰਾ ਕਰੇ ਅਤੇ ਪ੍ਰਮਾਤਮਾ ਅਵਕਾਸ਼ ਦੀ ਹਰ ਕੋਸ਼ਿਸ਼ ਨੂੰ ਭਾਗ ਲਾਵੇ ਸਦਾ ਜਵਾਨੀਆਂ ਮਾਣੇ ।ਹਰਮਨ, ਹਰਭਜਨ ਮਾਨ’।

Harman Mann , Image Source : Instagram

ਹੋਰ ਪੜ੍ਹੋ : ਇਹ ਤਸਵੀਰ ਹੈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਦੀ, ਕੀ ਤੁਸੀਂ ਪਛਾਣਿਆ ?

ਹਰਭਜਨ ਮਾਨ ਨੇ ਇਸ ਤੋਂ ਇਲਾਵਾ ਆਪਣੇ ਬੇਟੇ ਦੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ।ਇਸ ਤੋਂ ਇਲਾਵਾ ਹਰਮਨ ਮਾਨ ਨੇ ਆਪਣੇ ਪੁੱਤਰ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ ।

Harbhajan Mann And Harman Mann , Image Source : instagram

ਹਰਮਨ ਮਾਨ ਨੇ ਵੀ ਪੁੱਤਰ ਦੇ ਜਨਮ ਦਿਨ ‘ਤੇ ਉਸ ਨੂੰ ਵਧਾਈ ਦੇ ਨਾਲ ਨਾਲ ਲੰਮੀ ਉਮਰ ਅਤੇ ਤਰੱਕੀ ਦਾ ਆਸ਼ੀਰਵਾਦ ਦਿੱਤਾ ਹੈ । ਇਨ੍ਹਾਂ ਤਸਵੀਰਾਂ ‘ਤੇ ਕਮੈਂਟਸ ਕਰਕੇ ਹਰਭਜਨ ਮਾਨ ਅਤੇ ਅਵਕਾਸ਼ ਮਾਨ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਅਵਕਾਸ਼ ਮਾਨ ਵੀ ਆਪਣੇ ਪਾਪਾ ਹਰਭਜਨ ਮਾਨ ਦੇ ਵੱਲੋਂ ਗਾਇਕੀ ਦੇ ਲਾਏ ਬੂਟੇ ਨੂੰ ਅੱਗੇ ਵਧਾਉਂਦਾ ਹੋਇਆ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰ ਰਿਹਾ ਹੈ । ਹੁਣ ਤੱਕ ਉਹ ਕਈ ਗੀਤ ਆਪਣੀ ਆਵਾਜ਼ ‘ਚ ਰਿਲੀਜ਼ ਕਰ ਚੁੱਕਿਆ ਹੈ ।

 

View this post on Instagram

 

A post shared by Harbhajan Mann (@harbhajanmannofficial)

Related Post