ਹਰਭਜਨ ਮਾਨ ਦਾ ਨਵਾਂ ਗੀਤ ਧੀਆਂ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹ ਹੈ ਪਸੰਦ

By  Pushp Raj January 28th 2022 12:17 PM

ਪੰਜਾਬ ਦੇ ਮਸ਼ਹੂਰ ਗਾਇਕ ਹਰਭਜਨ ਮਾਨ (Harbhajan Mann) ਨੇ ਆਪਣੇ ਸੱਭਿਆਚਾਰਕ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ। ਇੱਕ ਵਾਰ ਮੁੜ ਹਰਭਜਨ ਮਾਨ ਆਪਣਾ ਨਵਾਂ ਗੀਤ ਧੀਆਂ (Dheeyan) ਲੈ ਕੇ ਦਰਸ਼ਕਾਂ ਦੇ ਰੁਬਰੂ ਹੋਏ ਹਨ। ਇਹ ਗੀਤ ਰਿਲੀਜ਼ ਹੋ ਚੁੱਕ ਹੈ। ਲੋਕਾਂ ਵੱਲੋਂ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਦਿੱਤੀ ਹੈ। ਇਸ ਗੀਤ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਧੀਆਂ ਲਈ ਬਹੁਤ ਹੀ ਪਿਆਰਾ ਸੰਦੇਸ਼ ਲਿਖਿਆ ਹੈ।

 

View this post on Instagram

 

A post shared by Harbhajan Mann (@harbhajanmannofficial)

ਹਰਭਜਨ ਮਾਨ ਨੇ ਲਿਖਿਆ, " ਧੀਆਂ ?Dheeyan !! ਲਿੰਕ ਇਨ ਬਾਈਓ!! ਭਾਗਾਂ ਵਾਲੇ ਉਹ ਲੋਕ ਜਿਹਨਾਂ ਨੂੰ ਰੱਬ ਨੇ ਬੇਟੀਆਂ ਨਾਲ ਨਿਵਾਜ਼ਿਆ।"????ਹਰਭਜਨ ਮਾਨ ਨੇ ਇਹ ਪੋਸਟ ਆਪਣੇ ਗੀਤ ਤਿਆਰ ਕਰਨ ਵਾਲੀ ਟੀਮ ਨੂੰ ਵੀ ਟੈਗ ਕੀਤੀ ਹੈ।

ਇਸ ਗੀਤ ਨੂੰ ਧੀਆਂ ਟਾਈਟਲ ਦਿੱਤਾ ਗਿਆ ਹੈ। ਇਸ ਗੀਤ ਦੇ ਬੋਲ ਗੁੱਗੂ ਧੁਰਕੋਟ ਨੇ ਲਿਖੇ ਹਨ ਅਤੇ ਇਸ ਹਰਭਜਨ ਮਾਨ ਨੇ ਆਪਣੀ ਆਵਾਜ਼ 'ਚ ਗਾਇਆ ਹੈ। ਇਸ ਗੀਤ ਦੀ ਵੀਡਓ ਨੂੰ ਅਨੂਪ ਰਾਏ ਨੇ ਕੋਰਿਓਗ੍ਰਾਫ ਕੀਤਾ ਹੈ। ਇਹ ਗੀਤ ਮਿਊਜ਼ਿਕ ਐਮਪਾਇਰ ਕੰਪਨੀ ਦੇ ਹੇਠ ਰਿਲੀਜ਼ ਕੀਤਾ ਗਿਆ ਹੈ।

harbhajan mann 2 image From Youtube

ਇਸ ਗੀਤ ਵਿੱਚ ਪਿਓ ਤੇ ਧੀ ਦੇ ਖੂਬਸੂਰਤ ਅਤੇ ਗੂੜ੍ਹੇ ਰਿਸ਼ਤੇ ਨੂੰ ਦਰਸਾਇਆ ਗਿਆ ਹੈ। ਇਸ ਗੀਤ ਵਿੱਚ ਹਰਭਜਨ ਮਾਨ ਇੱਕ ਨਿੱਕੀ ਜਿਹੀ ਕੁੜੀ ਵਿਖਾਈ ਦੇ ਰਹੀ ਹੈ। ਇਸ ਗੀਤ ਵਿੱਚ ਇੱਕ ਪਿਤਾ ਰੱਬ ਨੂੰ ਧੀ ਦੇਣ ਲਈ ਸ਼ੁਕਰਾਨਾ ਅਦਾ ਕਰ ਰਿਹਾ ਹੈ। ਇਸ ਗੀਤ ਵਿੱਚ ਸਮਾਜਿਕ ਬੁਰਾਈਆਂ ਜਿਵੇਂ ਕਿ ਭਰੂਣ ਹੱਤਿਆ ਦਾ ਵੀ ਖ਼ਾਸ ਜ਼ਿਕਰ ਕੀਤਾ ਗਿਆ ਹੈ।

ਹਰਭਜਨ ਮਾਨ ਦੇ ਇਸ ਗੀਤ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਲਗਾਤਾਰ ਕਮੈਂਟ ਕਰਕੇ ਹਰਭਜਨ ਮਾਨ ਨੂੰ ਉਨ੍ਹਾਂ ਦੇ ਨਵੇਂ ਗੀਤ ਲਈ ਵਧਾਈ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਵਾਹ ਵਾਹ ਬਹੁਤ ਹੀ ਪਿਆਰਾ ਗੀਤ ਬਾਕਮਾਲ ਮਾਨ ਸਾਬ੍ਹ ?❤️❤️ ਏ ਅਵਾਜ਼ ਏਦਾਂ ਹੀ ਗੂੰਜਦੀ ਰਹੇ?।

 

harbhajan mann 3 image From Youtube

ਹੋਰ ਪੜ੍ਹੋ : ਝੂਠੀ ਰਿਪੋਰਟਾਂ 'ਤੇ ਭੜਕੇ ਨਾਗਾਅਰਜੁਨ, ਕਿਹਾ ਪੁੱਤਰ ਨਾਗਾ ਚੈਤਨਿਆ ਤੇ ਸਮਾਂਥਾ ਦੇ ਤਲਾਕ ਨੂੰ ਲੈ ਕੇ ਨਹੀਂ ਦਿੱਤਾ ਕੋਈ ਬਿਆਨ

ਦੱਦੱਸ ਦਈਏ ਕਿ ਹਰਭਜਨ ਮਾਨ ਲੰਬੇ ਸਮੇਂ ਤੋਂ ਬਾਅਦ ਮੁੜ ਆਪਣੀ ਗਾਇਕੀ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਏ ਹਨ। ਹਰਭਜਨ ਮਾਨ ਸੱਭਿਆਚਾਰਕ ਗੀਤ ਗਾਉਂਦੇ ਹਨ ਤੇ ਇਸ ਕਰਕੇ ਹੀ ਹਰ ਵਰਗ ਦੇ ਲੋਕੀਂ ਉਨ੍ਹਾਂ ਦੇ ਫੈਨਜ਼ ਹਨ। ਉਹ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਵੀ ਵਾਹ ਵਾਹੀ ਲੁੱਟ ਚੁੱਕੇ ਹਨ। ਪੰਜਾਬੀ ਫ਼ਿਲਮਾਂ ਨੂੰ ਮੁੜ ਲੀਹ ਉੱਤੇ ਲਿਆਉਣ ਦਾ ਸਿਹਰਾ ਹਰਭਜਨ ਮਾਨ ਨੂੰ ਦਿੱਤਾ ਜਾਂਦਾ ਹੈ।

ਹਰਭਜਨ ਮਾਨ ਨੇ ਕਈ ਫ਼ਿਲਮਾਂ ਜਿਵੇਂ 'ਜੀ ਆਇਆਂ ਨੂੰ', 'ਮਿੱਟੀ ’ਵਾਜ਼ਾਂ ਮਾਰਦੀ', 'ਜੱਗ ਜਿਉਂਦਿਆਂ ਦੇ ਮੇਲੇ' ਆਦਿ ਕੀਤੀਆਂ ਹਨ। ਉਨ੍ਹਾਂ ਦੀਆਂ ਇਨ੍ਹਾਂ ਪੰਜਾਬੀ ਫ਼ਿਲਮਾਂ ਨੇ ਕਲਾਕਾਰਾਂ ਨੂੰ ਮੁੜ ਪੰਜਾਬੀ ਫ਼ਿਲਮਾਂ ਬਣਾਉਣ ਲਈ ਪ੍ਰੇਰਿਆ।

Related Post