ਹਰਭਜਨ ਮਾਨ ਦੀ ਪਤਨੀ ਨੇ ਆਪਣੀ 83 ਸਾਲ ਦੀ ਬੀਜੀ ਦਾ ਵੀਡੀਓ ਕੀਤਾ ਸਾਂਝਾ

By  Shaminder May 14th 2022 06:32 PM
ਹਰਭਜਨ ਮਾਨ ਦੀ ਪਤਨੀ ਨੇ ਆਪਣੀ 83 ਸਾਲ ਦੀ ਬੀਜੀ ਦਾ ਵੀਡੀਓ ਕੀਤਾ ਸਾਂਝਾ

ਹਰਭਜਨ ਮਾਨ (Harbhajan Mann) ਦੀ ਪਤਨੀ ਹਰਮਨ ਮਾਨ (Harman Mann) ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਉਸ ਨੇ ਹੁਣ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਸਾਡੇ 83 ਸਾਲ ਦੇ ਬੀਜੀ’ । ਇਹ ਬੀਜੀ ਸੁਹਾਗ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ‘ਵੈਡਿੰਗ ਵਾਈਬਸ’।

Harman Mann Shared video-min image From instagram

ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਸਾਂਝੀਆਂ ਕੀਤੀਆਂ ਖ਼ੁਬਸੂਰਤ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ‘ਤੇ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ । ਹਰਮਨ ਮਾਨ ਦੀ ਗੱਲ ਕਰੀਏ ਤਾਂ ਉਹ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਉਨ੍ਹਾਂ ਨੇ ਆਪਣੀ ਧੀ ਦੇ ਨਾਲ ਵੀ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਹਨ । ਜਿਸ ‘ਚ ਮਾਂਵਾਂ ਧੀਆਂ ਕਿਤੇ ਘੁੰਮਣ ਜਾ ਰਹੀਆਂ ਹਨ ।

harbhajan mann and his wife-min image From instagram

ਹੋਰ ਪੜ੍ਹੋ :ਹਰਭਜਨ ਮਾਨ ਨੇ ਸਾਂਝਾ ਕੀਤਾ 1989 ਦਾ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ 

ਹਰਭਜਨ ਮਾਨ ਵੀ ਅਕਸਰ ਆਪਣੀ ਪਤਨੀ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਏਨੀਂ ਦਿਨੀਂ ਹਰਭਜਨ ਮਾਨ ਆਪਣੀ ਫ਼ਿਲਮ ‘ਪੀ.ਆਰ.’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਹਰਭਜਨ ਮਾਨ ਤੋਂ ਇਲਾਵਾ ਅਮਰ ਨੂਰੀ, ਮਰਹੂਮ ਗਾਇਕ ਸਰਦੂਲ ਸਿਕੰਦਰ ਸਮੇਤ ਹੋਰ ਕਈ ਕਲਾਕਾਰ ਹਨ ।

harman Mann image from instagram

ਇਸ ਫ਼ਿਲਮ ਨੂੰ ਲੈ ਕੇ ਹਰਭਜਨ ਮਾਨ ਵੀ ਕਾਫੀ ਐਕਸਾਈਟਡ ਹਨ । ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਜਿੱਥੇ ਕਈ ਹਿੱਟ ਗੀਤ ਦਿੱਤੇ ਹਨ, ਉੱਥੇ ਹੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਵੀ ਦਿੱਤੀਆਂ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ ।

 

View this post on Instagram

 

A post shared by Harman~ਹਰਮਨ (@holisticallyharman)

Related Post