‘ਭੈਣ ਭਰਾ’ ਦੇ ਅਟੁੱਟ ਰਿਸ਼ਤੇ ਨੂੰ ਬਿਆਨ ਕਰਦਾ ਹੋਇਆ ਹਰਭਜਨ ਮਾਨ ਦਾ ਨਵਾਂ ਗੀਤ ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ

By  Lajwinder kaur June 19th 2019 10:26 AM

ਹਰਭਜਨ ਮਾਨ ਦਾ ਨਵਾਂ ਗੀਤ ‘ਤੇਰੇ ਪਿੰਡ ਗਈ ਸਾਂ ਵੀਰਾ ਵੇ’ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਿਆ ਹੈ। ਹਰਭਜਨ ਮਾਨ ‘ਮੇਰੀ ਪਸੰਦ’ ਦੀ ਲੜੀ ‘ਚ ਉਹਨਾਂ ਗੀਤਾਂ ਨੂੰ ਦਰਸ਼ਕਾਂ ਦੇ ਸਨਮੁਖ ਕਰਨ ਜਾ ਰਹੇ ਹਨ ਜਿਹੜੇ ਗੀਤ ਉਨ੍ਹਾਂ ਦੇ ਦਿਲ ਦੇ ਕਰੀਬ ਨੇ। ਇਸ ਲੜੀ ਤਹਿਤ ‘ਮੇਰੀ ਪਸੰਦ’ ਦਾ ਪਹਿਲਾਂ ਗੀਤ ‘ਤੇਰੇ ਪਿੰਡ ਗਈ ਸਾਂ ਵੀਰਾ ਵੇ’ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਸ ਗੀਤ ਨੂੰ ਸਾਫ਼ ਸੁਥਰੀ ਗਾਇਕੀ ਦੇ ਮਾਲਿਕ ਹਰਭਜਨ ਮਾਨ ਨੇ ਆਪਣੀ ਦਰਦ ਭਰੀ ਆਵਾਜ਼ ‘ਚ ਗਾਇਆ ਹੈ।

View this post on Instagram

 

LINK IN BIO?? Tohaada geet tohaade hawaale?? One of the most beautiful, pure and loving relationships in the world is the bond between a brother and sister. The wonderful times and memories of growing up, being each other’s protectors and best friends are forever cherished. I dedicate this song to all brothers and sisters in the world, and I pray no one has to go through some of the experiences portrayed in this song, even though they may be to some the realities of life. I also hope you all dedicate this song to your own brothers and sisters, and remember to tell them that you appreciate them and love them?? ਦੁਨੀਆਂ ਦੇ ਬਹੁਤ ਹੀ ਖ਼ੂਬਸੂਰਤ ਪਿਆਰੇ ਰਿਸ਼ਤਿਆਂ ’ਚੋਂ ਇੱਕ ਰਿਸ਼ਤਾ, ਭੈਣ-ਭਰਾ ਦਾ ਰਿਸ਼ਤਾ। ਉਸ ਵਿਹੜੇ ਦੇ ਨਾਲ ਸਾਂਝ, ਜਿੱਥੇ ਇੱਕ ਧੀ ਆਪਣਾ ਬਚਪਨ ਗੁਜ਼ਾਰ ਜਵਾਨੀ ਦੀ ਦਹਿਲੀਜ਼ ਉੱਤੇ ਪੈਰ ਧਰਦੀ ਹੈ। ਇਨ੍ਹਾਂ ਜਜ਼ਬਾਤਾਂ ਨੂੰ, ਇਨ੍ਹਾਂ ਭਾਵਨਾਵਾਂ ਨੂੰ, ਇਨ੍ਹਾਂ ਯਾਦਾਂ ਨੂੰ ਜ਼ਿੰਦਗੀ ਭਰ ਕਿਹੜਾ ਕੋਈ ਆਪਣੇ ਦਿਲ ਵਿੱਚੋਂ ਕੱਢ ਸਕਦਾ ਹੈ। ਮੈਂ ਇਹ ਗੀਤ ਭੈਣ-ਭਰਾ ਦੇ ਖ਼ੂਬਸੂਰਤ ਰਿਸ਼ਤੇ ਨੂੰ ਸਮਰਪਿਤ ਕਰਦਾ ਹਾਂ। ਮੇਰੀ ਇਹ ਅਰਦਾਸ ਹੈ ਕਿ ਕਿਸੇ ਵੀ ਧੀ ਨੂੰ, ਭੈਣ ਨੂੰ ਇਸ ਤਰ੍ਹਾਂ ਦੇ ਦੁੱਖ-ਦਰਦ ਹੰਢਾਉਣੇ ਨਾ ਪੈਣ। ਸਭ ਭੈਣ-ਭਰਾ ਸੁਖੀ ਵੱਸਣ। ਮੈਂ ਖ਼ਾਸ ਤੌਰ ’ਤੇ ਚਾਹੁੰਦਾ ਹਾਂ ਕਿ ਇਹ ਗੀਤ ਸਾਰੀਆਂ ਭੈਣਾਂ ਆਪਣੇ ਭਰਾਵਾਂ ਨੂੰ ਅਤੇ ਸਾਰੇ ਭਰਾ ਆਪਣੀਆਂ ਭੈਣਾਂ ਨੂੰ ਸਮਰਪਿਤ ਕਰਨ?? #meripasand #punjabimusicvideo #punjabimusic #newpunjabivideos #newpunjabisongs #newpunjabisong2019 #punjabis #punjabi

A post shared by Harbhajan Mann (@harbhajanmannofficial) on Jun 18, 2019 at 5:46am PDT

ਹੋਰ ਵੇਖੋ:ਪਿਆਰ ਦੇ ਰੰਗਾਂ ‘ਚ ਰੰਗੇ ਨਜ਼ਰ ਆ ਰਹੇ ਨੇ ਰੌਸ਼ਨ ਪ੍ਰਿੰਸ ਤੇ ਸ਼ਰਨ ਕੌਰ, ਰਿਲੀਜ਼ ਹੋਇਆ ਨਵਾਂ ਗੀਤ ‘ਬੋਲਦਾ ਨਈ’, ਵੇਖੋ ਵੀਡੀਓ

‘ਤੇਰੇ ਪਿੰਡ ਗਈ ਸਾਂ ਵੀਰਾ ਵੇ’ ਗੀਤ ‘ਚ ਭੈਣ ਭਰਾ ਦੇ ਅਟੁੱਟ ਰਿਸ਼ਤੇ ਨੂੰ ਬਿਆਨ ਕੀਤਾ ਗਿਆ ਹੈ। ਕੁੜੀ ਦੇ ਆਪਣੇ ਪੇਕੇ ਪਰਿਵਾਰ ਨੂੰ ਲੈ ਕੇ ਜਜ਼ਬਾਤਾਂ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਦਿਖਾਇਆ ਗਿਆ ਹੈ। ਗੀਤ ਦੇ ਬੋਲਾਂ ਨੂੰ ਵੀਡੀਓ ਦੇ ਰਾਹੀਂ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ।

ਗੀਤ ਦੇ ਬੋਲ ਗੀਤਕਾਰੀ ਦੇ ਬਾਬਾ ਬੋਹੜ ‘ਬਾਬੂ ਸਿੰਘ ਮਾਨ’ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਮੰਨੇ ਪ੍ਰਮੰਨੇ ਮਿਊਜ਼ਿਕ ਡਾਇਰੈਕਟਰ ਬੀਟ ਮਨਿੱਸਟਰ ਨੇ ਦਿੱਤਾ ਹੈ। ਹਰਭਜਨ ਮਾਨ ਦੇ ਇਸ ਗੀਤ ਦਾ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ‘ਤੇ ਵਰਲਡ ਟੀਵੀ ਪ੍ਰੀਮੀਅਰ ਹੋ ਚੁੱਕਿਆ ਹੈ ਤੇ ਟੀਵੀ ਉੱਤੇ ਇਹ ਗੀਤ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੀਤ ਨੂੰ ਯੂ ਟਿਊਬ ਉੱਤੇ ਐੱਚ. ਐੱਮ. ਰਿਕਾਰਡਸ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਜੇ ਗੱਲ ਕੀਤੀ ਜਾਵੇ ਵੀਡੀਓ ਦੀ ਤਾਂ ਸਟਾਲਿਨਵੀਰ ਵੱਲੋਂ ਬਹੁਤ ਹੀ ਸ਼ਾਨਦਾਰ ਬਣਾਈ ਗਈ ਹੈ। ‘ਤੇਰੇ ਪਿੰਡ ਗਈ ਸਾਂ ਵੀਰਾ ਵੇ’ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੋਕਾਂ ਨੂੰ ਭਾਵੁਕ ਕਰਦਾ ਹੋਇਆ ਇਹ ਗੀਤ ਟਰੈਡਿੰਗ ‘ਚ ਛਾਇਆ ਹੋਇਆ ਹੈ।

Related Post