ਹਰਭਜਨ ਮਾਨ ਨੇ ਹਰਜੀਤ ਹਰਮਨ ਦੀ ਮਾਤਾ ਜੀ ਨਾਲ ਸਾਂਝਾ ਕੀਤਾ ਵੀਡੀਓ, ਪਸ਼ੰਸਕਾਂ ਨੂੰ ਆ ਰਿਹਾ ਪਸੰਦ

ਹਰਭਜਨ ਮਾਨ (Harbhajan Mann) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ 'ਚ ਉਹ ਗਾਇਕ ਹਰਜੀਤ ਹਰਮਨ (Harjit Harman) ਦੀ ਮਾਤਾ (Mother) ਜੀ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਹਨ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ ਕਿ 'ਮਾਪਿਆਂ ਦੀ ਹੁੰਦੀ ਜਿੱਥੇ ਪੁੱਛਗਿੱਛ ਨਾਂ ਬਰਕਤਾਂ ਘਰਾਂ ਵਿੱਚੋਂ ਮੁੱਕ ਜਾਂਦੀਆਂ' । ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰਭਜਨ ਮਾਨ ਨੇ ਵੀਡੀਓ ਨੂੰ ਆਪਣੇ ਫੇਸਬੁੱਕ ਪੇਜ 'ਤੇ ਵੀ ਸਾਂਝਾ ਕੀਤਾ ਹੈ ।
ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਪਤਨੀ ਦੇ ਨਾਲ ਇਹ ਕਿਊਟ ਤਸਵੀਰ ਵਾਇਰਲ
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਕਿ 'ਕੱਲ੍ਹ ਸ਼ੋਅ ਤੇ ਬਹੁਤ ਹੀ ਪਿਆਰੇ, ਖੂਬਸੂਰਤ ਗਾਇਕੀ ਦੇ ਮਾਲਕ, ਛੋਟੇ ਵੀਰ ਹਰਜੀਤ ਹਰਮਨ ਦੇ ਮਾਤਾ ਜੀ ਅਤੇ ਪਰਿਵਾਰ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ। ਮਾਤਾ ਜੀ ਨੇ ਬੇਸ਼ੁਮਾਰ ਪਿਆਰ ਅਤੇ ਦੁਆਵਾਂ ਦਿੱਤੀਆਂ ।
image From instagram
ਮਾਲਕ ਸਭ ਦੀਆਂ ਮਾਵਾਂ ਨੂੰ ਸਲਾਮਤ ਰੱਖੇ ਮਾਂ ਸੁਰਗਾਂ ਦਾ ਸਿਰਨਾਵਾਂ'। ਇਸ ਵੀਡੀਓ ਨੂੰ ਗਾਇਕ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ ।ਉਨ੍ਹਾਂ ਨੇ ਸਾਫ ਸੁਥਰੀ ਗਾਇਕੀ ਨੂੰ ਤਰਜੀਹ ਦਿੱਤੀ ਹੈ ਅਤੇ ਉਨ੍ਹਾਂ ਦੇ ਗਾਏ ਗੀਤ ਸਮਾਜ ਦੇ ਹਰ ਵਰਗ ਨੂੰ ਪਸੰਦ ਆਉਂਦੇ ਹਨ ।
View this post on Instagram