ਹਰਭਜਨ ਮਾਨ ਕਰ ਰਹੇ ਨੇ ਲਹਿੰਦੇ ਪੰਜਾਬ ਦੇ ਇਸ ਬਜ਼ੁਰਗ ਦੀ ਖੁਹਾਇਸ਼ ਪੂਰੀ ਕਰਨ ਦੀ ਕੋਸ਼ਿਸ, ਗਾਇਕ ਨੇ ਵੀਡੀਓ ਸ਼ੇਅਰ ਕਰਕੇ ਮੰਗਿਆ ਫੋਨ ਨੰਬਰ
ਪੰਜਾਬੀ ਗਾਇਕ ਹਰਭਜਨ ਮਾਨ ਜਿਨ੍ਹਾਂ ਨੇ ਸਾਫ ਸੁਥਰੀ ਗਾਇਕੀ ਦੇ ਨਾਲ ਹਰ ਇੱਕ ਪੰਜਾਬੀ ਦੇ ਦਿਲ ‘ਚ ਆਪਣੀ ਖਾਸ ਜਗਾ ਬਣਾਈ ਹੋਈ ਹੈ । ਜਿਸਦੇ ਚੱਲਦੇ ਗੁਆਂਢੀ ਮੁਲਕ ਪਾਕਿਸਤਾਨ ਤੋਂ ਵੀ ਵੱਡੀ ਗਿਣਤੀ ‘ਚ ਉਨ੍ਹਾਂ ਨੂੰ ਚਾਹੁਣ ਵਾਲੇ ਵੱਸਦੇ ਨੇ । ਮਿੱਟੀ ਦੇ ਨਾਲ ਜੁੜੇ ਹਰਭਜਨ ਮਾਨ ਆਪਣੀ ਗਾਇਕੀ ਤੇ ਆਪਣੇ ਸੁਭਾਅ ਕਰਕੇ ਹਰ ਕਿਸੇ ਦੇ ਹਰਮਨ ਪਿਆਰੇ ਕਲਾਕਾਰ ਨੇ । ਅਜਿਹੇ ਬਹੁਤ ਹੀ ਘੱਟ ਕਲਾਕਾਰ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਦੇਸ਼ ਦੇ ਨਾਲ ਗੁਆਂਢੀ ਮੁਲਕ ਤੋਂ ਇੰਨਾ ਪਿਆਰ-ਸਤਿਕਾਰ ਮਿਲਦਾ ਹੈ ।
View this post on Instagram
ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਬਜ਼ੁਰਗ ਦੀ ਵੀਡੀਓ ਸ਼ੇਅਰ ਕੀਤੀ ਤੇ ਨਾਲ ਹੀ ਲਿਖਿਆ ਹੈ ‘ਇਹ ਅਸੀਸਾਂ, ਦੁਆਵਾਂ ਮੇਰਾ ਅਸਲ ਸਰਮਾਇਆ ਨੇ । ਬਸ ਤੁਹਾਡਾ ਨੰਬਰ ਮਿਲ ਜਾਵੇ, ਮੈਂ ਜ਼ਰੂਰ ਕਾਲ ਕਰਾਗਾਂ ਜੀ । #jeevechardalehndapunjab’ । ਇਸ ਵੀਡੀਓ ‘ਚ ਲਹਿੰਦੇ ਪੰਜਾਬ ਦਾ ਬਜ਼ੁਰਗ ਹਰਭਜਨ ਮਾਨ ਨੂੰ ਮਿਲਣ ਦੀ ਗੁਹਾਰ ਲਾ ਰਿਹਾ ਹੈ । ਵੀਡੀਓ ‘ਚ ਦੇਖ ਸਕਦੇ ਹੋ ਬਜ਼ੁਰਗ ਗੱਲ ਕਰਦਾ ਕਰਦਾ ਭਾਵੁਕ ਹੋ ਗਿਆ ।
View this post on Instagram
1-100 Navi kavishri de kujh shair ??
ਹਰਭਜਨ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਬਿਹਤਰੀਨ ਗੀਤ ਜਿਵੇਂ ਤੇਰੇ ਪਿੰਡ ਗਈ ਸਾਂ ਵੀਰਾ ਵੇ, ਕੰਗਨਾ, ਮਾਂ, ਤੇਰੀ ਮੇਰੀ ਜੋੜੀ, ਕਰਕੇ ਦੇਸ਼ ਬੇਗਾਨਾ, ਵਰਗੇ ਕਈ ਸੁਪਰ ਹਿੱਟ ਗੀਤ ਸ਼ਾਮਿਲ ਨੇ । ਇਸ ਤੋਂ ਇਲਾਵਾ ਇੱਕ ਵਾਰ ਫਿਰ ਤੋਂ ਹਰਭਜਨ ਮਾਨ ਪੀ. ਆਰ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ ।