‘ਭਾਰਤ ਮਾਂ ਦਾ ਪੁੱਤ ਬੇਗਾਨਾ, ਮੈਂ ਪੰਜਾਬ ਬੋਲਦਾ ਹਾਂ’-ਹਰਭਜਨ ਮਾਨ, ਇਮੋਸ਼ਨਲ ਪੋਸਟ ਪਾ ਕੇ ਦੱਸਿਆ ਕਿਸਾਨਾਂ ਦਾ ਦਰਦ

By  Lajwinder kaur September 22nd 2020 11:20 AM -- Updated: September 22nd 2020 11:27 AM

ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਜਿਵੇਂ ਕਿ ਸਭ ਜਾਣਦੇ ਹੀ ਨੇ ਭਾਰਤ ਦੇ ਕਿਸਾਨ ਸੜਕਾਂ ‘ਤੇ ਹਨ ।

Harbhjan maan kisan bill

ਹੋਰ ਪੜ੍ਹੋ: ਔਖੀ ਘੜੀ ‘ਚ ਜਨਤਾ ਦੀ ਸੁਰੱਖਿਆ ਦੇ ਲਈ ਆਪਣੇ ਪਰਿਵਾਰਾਂ ਨੂੰ ਛੱਡ ਕੇ ਸੜਕਾਂ ‘ਤੇ ਡਿਊਟੀ ਨਿਭਾ ਰਹੀ ਪੰਜਾਬ ਪੁਲਿਸ ਦਾ ਦਿਲਪ੍ਰੀਤ ਢਿੱਲੋਂ ਤੇ ਪਰਮੀਸ਼ ਵਰਮਾ ਨੇ ਕੀਤਾ ਦਿਲੋਂ ਧੰਨਵਾਦ

ਪੰਜਾਬ ‘ਚ ਵੀ ਕਿਸਾਨ ਸਰਕਾਰ ਦੀ ਗਲਤ ਨੀਤੀਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੇ ਹੋਏ ਸੜਕਾਂ ਉੱਤੇ ਧਰਨੇ ਦੇ ਰਹੇ ਨੇ । ਸਾਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢੇ ਲਾ ਕੇ ਖੜ੍ਹੇ ਨੇ ।

harbhajan maan

ਹਰਭਜਨ ਮਾਨ ਨੇ ਆਪਣੇ ਫੇਸਬੁੱਕ ਦੇ ਇੱਕ ਕਿਸਾਨ ਦੇ ਸਕੈੱਚ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ‘ਚ ਕਵਿਤਾ ਲਿਖਿਆ ਹੈ-

‘ਭਾਰਤ ਮਾਂ ਦੀ ਖੜਗ ਭੁਜਾ ਹਾਂ, ਜਾਣੇ ਕੁੱਲ ਲੁਕਾਈ।

ਪਰ ਇਹ ਮੇਰੀ ਵਤਨ ਪ੍ਰਸਤੀ, ਕੰਮ ਕਿਸੇ ਨਾ ਆਈ।

ਗਈਆਂ ਕਿੰਨੀਆਂ ਕੀਮਤੀ ਜਾਨਾਂ,

ਯਾਰ “ਮਰਾੜਾਂ ਵਾਲਿਆ ਮਾਨਾਂ”,

ਮੇਰਾ ਕੌਣ ਸੁਣੂ ਅਫ਼ਸਾਨਾ, ਮੈਂ ਪੰਜਾਬ ਬੋਲਦਾ ਹਾਂ।

ਭਾਰਤ ਮਾਂ ਦਾ ਪੁੱਤ ਬੇਗਾਨਾ, ਮੈਂ ਪੰਜਾਬ ਬੋਲਦਾ ਹਾਂ।

-ਜੀਵੇ ਪੰਜਾਬ’ । ਇਸ ਪੋਸਟ ਦੇ ਹੇਠਾ ਫੈਨਜ਼ ਵੀ ਕਮੈਂਟਸ ਕਰਕੇ ਖੇਤੀ ਬਿੱਲ ਦਾ ਵਿਰੋਧ ਕਰ ਰਹੇ ਨੇ ਤੇ ਸਰਕਾਰ ਨੂੰ ਲਾਹਣਤਾਂ ਪਾ ਰਹੇ ਨੇ ।

farmer bill

ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਕਲਾਕਾਰ ਧਰਨਿਆਂ ਵਿੱਚ ਜਾ ਕੇ ਸ਼ਮੂਲੀਅਤ ਕਰ ਚੁੱਕੇ ਨੇ । ਇਸ ਤੋਂ ਇਲਾਵਾ ਸਾਰੀ ਪੰਜਾਬੀ ਮਨੋਰੰਜਨ ਇੰਡਸਟਰੀ ਖੇਤੀ ਬਿੱਲ ਦਾ ਵਿਰੋਧ ਕਰ ਰਹੀ ਹੈ ।

 

 

Related Post