ਹਰਭਜਨ ਮਾਨ ਤੀਜੇ ਛੰਦ ‘ਨਾ ਮਿਟੀਆਂ ਤਕਦੀਰਾਂ’ ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ, ਲੋਕ ਕਿੱਸੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਪੰਜਾਬੀ ਵਿਰਸੇ ਨੂੰ ਸੰਭਾਲਦੇ ਹੋਏ ਲੋਕ ਕਿੱਸਿਆਂ ਨੂੰ ਦਰਸ਼ਕਾਂ ਦੇ ਰੁਬਰੂ ਕਰ ਰਹੇ ਨੇ । ਇਹ ਲੋਕ ਕਿੱਸੇ ਪੰਜਾਬੀ ਸੱਭਿਆਚਾਰ ਦਾ ਅਣਮੁੱਲਾ ਹਿੱਸਾ ਹਨ । ਇਸ ਆਧੁਨਿਕ ਯੁੱਗ ‘ਚ ਸੱਭਿਆਚਾਰ ਨਾਲ ਜੁੜੀਆਂ ਚੀਜ਼ਾਂ ਕੀਤੇ ਅਲੋਪ ਹੁੰਦੀਆਂ ਜਾ ਰਹੀਆਂ ਨੇ । ਪਰ ਅਜਿਹੇ ਸਖ਼ਸ਼ੀਅਤਾਂ ਨੇ ਜੋ ਆਪਣੇ ਵੱਲੋਂ ਇਨ੍ਹਾਂ ਨੂੰ ਸੰਭਾਲ ਰਹੇ ਨੇ । ਜਿਸ ਕਰਕੇ ਹਰਭਜਨ ਮਾਨ ਆਪਣੇ ਸੰਗੀਤਕ ਗੁਰੂਆਂ ਵੱਲੋਂ ਸਿੱਖੇ ਲੋਕ ਕਿੱਸਿਆਂ ਨੂੰ ਦਰਸ਼ਕਾਂ ਦੇ ਰੁਬਰੂ ਕਰ ਰਹੇ ਨੇ ।
ਹਰਭਜਨ ਮਾਨ ਪੂਰਨ ਭਗਤ ਦੇ ਲੋਕ ਕਿੱਸੇ ਦੇ ਵੱਖ-ਵੱਖ ਛੰਦਾਂ ਦੇ ਨਾਲ ਉਹ ਦਰਸ਼ਕਾਂ ਦੇ ਸਨਮੁੱਖ ਹੋ ਰਹੇ ਨੇ । ਪਹਿਲੇ ਕਿੱਸੇ ਅਤੇ ਦੂਜੇ ਛੰਦ ਤੋਂ ਬਾਅਦ ਉਹ ਪੂਰਨ ਭਗਤ ਦੇ ਤੀਜੇ ਕਿੱਸੇ ਦੇ ਨਾਲ ਕਹਾਣੀ ਨੂੰ ਅੱਗੇ ਤੋਰਦੇ ਹੋਏ ਨਜ਼ਰ ਆ ਰਹੇ ਨੇ । ਇਸ ਤੀਜੇ ਕਿੱਸੇ ‘ਚ ਉਨ੍ਹਾਂ ਨੇ ਪੂਰਨ ਭਗਤ ਦੀ ਤੜਫਦੀ ਮਾਂ ਇੱਛਰਾਂ ਦੇ ਦੁੱਖ ਨੂੰ ਬਿਆਨ ਕੀਤਾ ਹੈ।
ਇਸ ਛੰਦ ਨੂੰ ਹਰਭਜਨ ਮਾਨ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਨੇ ਲਿਖੇ ਹਨ ਜਦੋਂ ਕਿ ਸੰਗੀਤ ਮਿਊਜ਼ਿਕ ਇਮਪਾਇਰ ਨੇ ਦਿੱਤਾ ਹੈ । ਗੀਤ ਦਾ ਵੀਡੀਓ ਸਟਾਲਿਨਵੀਰ ਨੇ ਬਣਾਇਆ ਹੈ । ਦਰਸ਼ਕਾਂ ਵੱਲੋਂ ਇਸ ਛੰਦ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ ।