ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਖਿਲਾਫ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ ਹੈ। ਕਿਸਾਨਾਂ ਨੇ 24 ਤੋਂ 26 ਸਤੰਬਰ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਕੀਤਾ ਹੈ। ਇਸ ਵਿਚਾਲੇ 25 ਸਤੰਬਰ ਨੂੰ ਪੰਜਾਬ ਬੰਦ ਰਹੇਗਾ। ਕਿਸਾਨਾਂ ਵੱਲੋਂ ਕੀਤੇ ਗਏ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
ਕਈ ਗਾਇਕ ਵੀ ਇਸ ਬੰਦ ਵਿੱਚ ਸ਼ਾਮਿਲ ਹੋ ਗਏ ਹਨ । ਪੰਜਾਬ ਬੰਦ ਨੂੰ ਕਾਮਯਾਬ ਬਨਾਉਣ ਲਈ ਪੰਜਾਬ ਦੇ ਗਾਇਕਾਂ ਤੇ ਕਲਾਕਾਰਾਂ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ । ਗਾਇਕ ਹਰਭਜਨ ਮਾਨ ਨੇ ਪੰਜਾਬ ਬੰਦ ਦੀ ਕਾਮਯਾਬੀ ਦੀ ਦੁਆ ਕੀਤੀ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਖ਼ਾਸ ਪੋਸਟ ਪਾਈ ਹੈ ।
ਹੋਰ ਪੜ੍ਹੋ :
ਕਿਸਾਨ ਮਜ਼ਦੂਰ ਏਕਤਾ ਦਾ ਬੱਬੂ ਮਾਨ ਨੇ ਲਾਇਆ ਨਾਅਰਾ, ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਦਿੱਤਾ ਠੋਕਵਾਂ ਜਵਾਬ
ਫੋਨ ਚੁੱਕਦੇ ਸਾਰ ਹੀ ‘ਹੈਲੋ’ ਕਹਿਣ ਦੀ ਕਹਾਣੀ ਬੜੀ ਹੈ ਦਿਲਚਸਪ, ਜਾਣੋਂ ਕਦੋਂ ਅਤੇ ਕਿਵੇਂ ਹੋਈ ਇਸ ਦੀ ਸ਼ੁਰੂਆਤ
ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਪੋਸਟ ਸਾਂਝੀ ਕਰਕੇ ਖ਼ਾਸ ਸੁਨੇਹਾ ਲਿਖਿਆ ਹੈ । ‘ਮਾਲਿਕ ਮੇਹਰ ਕਰੇ ???? -ਅੱਜ ਪੰਜਾਬ ਬੰਦ ਸ਼ਾਂਤੀ ਅਤੇ ਕਾਮਯਾਬੀ ਨਾਲ ਮੁਕੰਮਲ ਹੋਵੇ…….ਰੱਬ ਸਾਨੂੰ ਅਕਲ ਦੇਵੇ ਅਸੀਂ ਇੱਕ ਝੰਡੇ ਥੱਲੇ ਇਕੱਠੇ ਹੋਈਏ…..ਕੋਈ ਕਿਸੇ ਤਰ੍ਹਾਂ ਦੀ ਹਿੰਸਕ ਵਾਰਦਾਤ ਨਹੀਂ ਹੋਣੀ ਚਾਹੀਦੀ ……ਕੋਈ ਐਮਰਜੰਸੀ ਵਾਲੀ ਗੱਡੀ, ਕਿਸੇ ਬਿਮਾਰ ਸ਼ੁਮਾਰ ਨੂੰ ਰੋਕਿਆ ਨਾਂ ਜਾਵੇ ...
ਕੋਈ ਇਸ ਤਰਾਂ ਦੀ ਹਰਕਤ ਨਾਂ ਹੋਵੇ ਜਿਸ ਨਾਲ ਸਾਡਾ ਇਹ ਅੰਦੋਲਨ ਫੇਲ ਤੇ ਬਦਨਾਮ ਹੋਵੇ ….. ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ….ਜੀਵੇ ਪੰਜਾਬ’ ।ਇਸੇ ਤਰ੍ਹਾਂ ਹੋਰ ਵੀ ਕਈ ਗਾਇਕਾਂ ਨੇ ਕਿਸਾਨਾਂ ਦੇ ਅੰਦੋਲਨ ਨੂੰ ਕਾਮਯਾਬ ਬਨਾਉਣ ਲਈ ਪੋਸਟਾਂ ਪਾਈਆਂ ਹਨ ।