ਹਰਭਜਨ ਮਾਨ ਨੇ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਦੀ ਕੀਤੀ ਤਾਰੀਫ਼, ਕਿਹਾ ‘24 ਸਾਲਾਂ ਤੋਂ ਮਾਨ ਸਾਹਿਬ ਦੀ ਕਲਮ ਚੋਂ ਨਿਕਲੇ ਗੀਤ ਗਾ ਰਿਹਾ ਹਾਂ’

By  Shaminder November 16th 2022 11:13 AM

ਹਰਭਜਨ ਮਾਨ (Harbhajan Mann)  ਇਨ੍ਹੀਂ ਦਿਨੀਂ ਆਪਣੀ ਐਲਬਮ ‘ਮਾਈ ਵੇਅ-ਮੈਂ ਤੇ ਮੇਰੇ ਗੀਤ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਐਲਬਮ ਦੇ ਸਾਰੇ ਗੀਤ ਬਾਬੂ ਸਿੰਘ ਮਾਨ ਹੋਰਾਂ ਦੀ ਕਲਮ ਚੋਂ ਨਿਕਲੇ ਨੇ । ਪਿਛਲੇ ਕਈ ਸਾਲਾਂ ਤੋਂ ਹਰਭਜਨ ਮਾਨ ਉਨ੍ਹਾਂ ਦੇ ਲਿਖੇ ਗੀਤ ਗਾ ਰਹੇ ਹਨ ਅਤੇ ਇਹ ਸਾਰੇ ਹੀ ਗੀਤ ਹਿੱਟ ਗੀਤਾਂ ਦੀ ਸੂਚੀ ‘ਚ ਸ਼ੁਮਾਰ ਨੇ । ਹਰਭਜਨ ਮਾਨ ਨੇ ਬਾਬੂ ਸਿੰਘ ਮਾਨ ਦੀ ਕਲਮ ਦੀ ਤਾਰੀਫ ਕਰਦਿਆਂ ਇੱਕ ਲੰਮੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ ।

harbhajan mann

ਹੋਰ ਪੜ੍ਹੋ : ਸੰਨੀ ਮਾਲਟਨ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਹੋਏ ਭਾਵੁਕ, ਕਿਹਾ ‘ਸਿੱਧੂ ਨੂੰ ਮਿਲਣ ਤੋਂ ਬਾਅਦ ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ’

ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਮੇਰੇ ਉਸਤਾਦ ‘ਬਾਪੂ ਜੀ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ’ ਜੀ ਨੇ ਆਪਣੇ ਧੜੱਲੇਦਾਰ, ਮਖ਼ਮਲੀ ਆਵਾਜ਼ ਦੇ ਮਾਲਿਕ, 33 ਵਰ੍ਹੇ ਨਾਲ਼ ਰਹੇ ਆਪਣੀ ਕਵੀਸ਼ਰੀ ਜਥੇ ਦੇ ਮੋਢੀ ਗਵੱਈਏ ਸਿੱਧਵਾਂ ਕਾਲਜ ਵਾਲੇ ਰਣਜੀਤ ਸਿੰਘ ਸਿੱਧੂ ਜੀ ਦੀ ਆਵਾਜ਼ ਤੇ ਆਪਣੀ ਕਲਮ ਦਾ ਜ਼ਿਕਰ ਕਰਦੇ ਲਿਖਿਆ ਸੀ, “ਗਲ਼ੀ ਗਲ਼ੀ ਦੇ ਵਿਚ ਰਣਜੀਤ ਗੂੰਜੇ, ਓਹਦੇ ਲਫ਼ਜ਼ਾਂ ਵਿਚ ਕਰਨੈਲ ਬੋਲੇ।”

harbhajan mann wished happy birthday to his brother gursewak mann

ਹੋਰ ਪੜ੍ਹੋ : ਇਸ ਵਿਦੇਸ਼ੀ ਔਰਤ ਨੇ ਸੁਰਜੀਤ ਬਿੰਦਰਖੀਆ ਦੇ ਗੀਤ ‘ਤੇ ਪਾਇਆ ਭੰਗੜਾ, ਵੇਖੋ ਵੀਡੀਓ

‘ਮੈਂ ਤਕ਼ਰੀਬਨ ਪਿਛਲੇ 24 ਸਾਲਾਂ ਤੋਂ ਨਿਰੰਤਰ “ਮਰਾੜਾਂ ਵਾਲੇ਼ ਬਾਬੂ ਸਿੰਘ ਮਾਨ ਸਾਹਬ” ਜੀ ਦੀ ਕਲਮ ਨੂੰ ਰੱਜ ਕੇ ਗਾ ਰਿਹਾਂ। ਮੈਂ ਬਹੁਤ ਖ਼ੁਸ਼ਨਸੀਬ ਹਾਂ ਕਿ ਮੈਨੂੰ “ਮਾਨ ਸਾਹਬ” ਜੀ ਦੀ ਕਲਮ ਦੇ ਗੀਤ ਮਿਲੇ ਤੇ “ਮਾਨ ਸਾਹਬ” ਜੀ ਨੇ ਵੀ ਨਿੱਠ ਕੇ ਮੇਰੀ ਆਵਾਜ਼ ਲਈ ਲਿਖਿਆ।ਮੇਰੀ ਨਵੀਂ ਪੂਰੀ ਐਲਬਮ “ਮਾਈ ਵੇਅ-ਮੈਂ ਤੇ ਮੇਰੇ ਗੀਤ” ਦੇ ਅੱਠੇ ਗਾਣੇ ਵੀ “ਮਾਨ ਸਾਹਬ” ਜੀ ਨੇ ਇੱਕ ਤੋਂ ਇੱਕ ਚੜ੍ਹਕੇ, ਦਿਨ ਰਾਤ ਮਿਹਨਤ ਕਰਕੇ ਲਿਖੇ ਹਨ।

Harbhajan Mann

ਐਲਬਮ ਦੇ ਪਹਿਲੇ ਗੀਤ ਨੂੰ ਤੁਸੀਂ ਬੇਹੱਦ ਪਿਆਰ ਦਿੱਤਾ। ਐਲਬਮ ਦਾ ਦੂਸਰਾ ਗੀਤ, ਮੇਰੀ ਪਤਨੀ ਹਰਮਨ ਮਾਨ ਤੇ ਮੇਰਾ ਮਨਪਸੰਦ “ਅੱਖੀਆਂ-2” ਕੱਲ ਸਵੇਰੇ 11 ਵਜੇ ਰਿਲੀਜ਼ ਹੋਵੇਗਾ।ਸ਼ਾਲਾ ਪੰਜਾਬੀ ਮਾਂ ਬੋਲੀ ਦੀ ਗੀਤਕਾਰੀ ਨੂੰ ਲਗਾਤਾਰ ਤਕਰੀਬਨ ਪਿਛਲੇ 53-55 ਸਾਲਾਂ ਤੋਂ ਰਿਕਾਰਡਿੰਗ ਰਾਹੀਂ ਸਮਰਪਿਤ ਤੇ ਯਤਨਸ਼ੀਲ “ਮਰਾੜਾਂ ਵਾਲ਼ਾ ਬਾਬੂ ਸਿੰਘ ਮਾਨ” ਜੀ ਜੁੱਗ-ਜੁੱਗ ਜੀਵੇ’। ਹਰਭਜਨ ਮਾਨ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।

 

View this post on Instagram

 

A post shared by Harbhajan Mann (@harbhajanmannofficial)

Related Post