ਹਰਭਜਨ ਮਾਨ ਨੇ ਮਹਾਨ ਸਿੱਖ ਜਰਨੈਲ “ਬਾਬਾ ਬੰਦਾ ਸਿੰਘ ਬਹਾਦਰ” ਜੀ ਦੇ 350ਵੇਂ ਜਨਮ ਦਿਹਾੜੇ ‘ਤੇ ਪੋਸਟ ਸ਼ੇਅਰ ਕਰਦੇ ਹੋਏ ਕੀਤਾ ਪ੍ਰਣਾਮ

ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਨੇ । ਉਨ੍ਹਾਂ ਨੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਪ੍ਰਣਾਮ ਕੀਤਾ ਹੈ । ਹੋਰ ਪੜ੍ਹੋ : ‘ਹੱਕਾਂ ਲਈ ਸੰਘਰਸ਼ ਕਰਾਂ ਜਾਂ ਫਸਲਾਂ ਦੀ ਸੰਭਾਲ ਕਰਾਂ’- ਹਰਫ ਚੀਮਾ, ਖੇਤਾਂ ‘ਚ ਖੜ੍ਹੇ ਹੋ ਕੇ ਗਾਇਕ ਨੇ ਦੱਸਿਆ ਕਿਸਾਨ ਦਾ ਦੁੱਖ
ਉਨ੍ਹਾਂ ਨੇ ਲਿਖਿਆ ਹੈ- ‘ਸਿੱਖ ਰਾਜ ਦੇ ਸੰਸਥਾਪਕ “ਬਾਬਾ ਬੰਦਾ ਸਿੰਘ ਬਹਾਦਰ” ਜੀ ਦੇ 350ਵੇਂ ਜਨਮ ਦਿਹਾੜੇ ਤੇ ਉਨ੍ਹਾਂ ਦੀ ਦਲੇਰੀ, ਦ੍ਰਿੜਤਾ ਅਤੇ ਨਿਡਰਤਾ ਨੂੰ ਸਿਜਦਾ'।
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਸਰਹਿੰਦ ਫ਼ਤਿਹ ਕਰਕੇ “ਛੋਟੇ ਸਾਹਿਬਜ਼ਾਦਿਆਂ” ਦੀ ਸ਼ਹਾਦਤ ਦਾ ਬਦਲਾ ਲੈ ਕੇ “ਖਾਲਸਾ ਰਾਜ” ਦੀ ਨੀਂਹ ਰੱਖਣ ਵਾਲੇ ਅਤੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਵਾਲੇ ਸੂਰਬੀਰ ਸੂਰਮੇ ਮਹਾਨ ਸਿੱਖ ਜਰਨੈਲ “ਬਾਬਾ ਬੰਦਾ ਸਿੰਘ ਬਹਾਦਰ” ਰਹਿੰਦੀ ਦੁਨੀਆਂ ਤੱਕ ਸਾਡੇ ਮਨਾਂ ‘ਚ ਵੱਸੇ ਰਹਿਣਗੇ
#MahanSikhJarnail
#BabaBandaSinghBahadur’
ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟਸ ਕਰਕੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 350ਵੇਂ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ ਕਰ ਰਹੇ ਨੇ।
View this post on Instagram