‘ਆਉ ਅੱਜ ਸਾਰੇ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ‘ਚ ਅਰਦਾਸ ਕਰੀਏ, ਆਪਣੇ ਹੱਕਾਂ ਲਈ ਲੜ ਰਹੇ ਕਿਸਾਨ ਵੀਰਾਂ, ਭੈਣਾਂ ਨੂੰ ਜਿੱਤ ਪ੍ਰਾਪਤ ਹੋਵੇ’-ਹਰਭਜਨ ਮਾਨ, ਦੇਖੋ ਨਵਾਂ ਕਿਸਾਨੀ ਗੀਤ ‘ਬਾਜਾਂ ਵਾਲਿਆਂ’

ਪੂਰਾ ਸੰਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵਾਂ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਬਹੁਤ ਗਰਮਜੋਸ਼ੀ ਦੇ ਨਾਲ ਮਨਾ ਰਹੇ ਨੇ। ਜਿਸਦੇ ਚੱਲਦੇ ਹਰ ਜਗਾ ਧਾਰਮਿਕ ਸਮਾਗਮ ਹੋ ਰਹੇ ਨੇ। ਪੰਜਾਬੀ ਕਲਾਕਾਰ ਵੀ ਸੋਸ਼ਲ ਮੀਡੀਆ ਦੇ ਰਾਹੀਂ ਪੂਰੇ ਦੇਸ਼ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦੇ ਰਹੇ ਨੇ ।
ਅਜਿਹੇ ‘ਚ ਇਸ ਖ਼ਾਸ ਮੌਕੇ ਤੇ ਪੰਜਾਬੀ ਗਾਇਕ ਹਰਭਜਨ ਮਾਨ ਨਵਾਂ ਕਿਸਾਨੀ ਗੀਤ ਲੈ ਕੇ ਆਏ ਨੇ । ਜਿਸ ‘ਚ ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਕਿਸਾਨਾਂ ਦੇ ਨਾਲ ਅੰਗ-ਸੰਗ ਰਹਿਣ ਲਈ ਅਰਦਾਸ ਕਰ ਰਹੇ ਨੇ।
ਉਨ੍ਹਾਂ ਨੇ ਫੇਸਬੁੱਕ ਤੇ ਲਿੰਕ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ਬਾਦਸ਼ਾਹ ਦਰਵੇਸ਼, ਸਾਹਿਬੇ ਕਮਾਲ, ਸ਼ਾਹਿ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਗਮਨ ਪੁਰਬ ਤੇ ਅਸੀਂ ਉਹਨਾ ਨੂੰ ਸਿਰ ਨਿਵਾ ਕੇ ਕਰੋੜਾਂ ਵਾਰ ਸਿਜਦਾ ਕਰਦੇ ਹਾਂ।
ਆਉ ਅੱਜ ਸਾਰੇ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਆਪਣੇ ਹੱਕਾਂ ਲਈ ਲੜ ਰਹੇ ਕਿਸਾਨ ਵੀਰਾਂ, ਭੈਣਾਂ ਨੂੰ ਜਿੱਤ ਪ੍ਰਾਪਤ ਹੋਵੇ ਅਤੇ ਸਾਰੇ ਸਹੀ ਸਲਾਮਤ ਆਪਣੇ ਘਰਾਂ ਨੂੰ ਵਾਪਿਸ ਆਉਣ..
"BAAJAN WALEYA"
‘ਅੰਗ ਸੰਗ ਰਹੀਂ ਤੂੰ ਸਹਾਈ ਬਾਜਾਂ ਵਾਲਿਆ’ ।