ਪਰਥ ‘ਚ ਮੀਂਹ ਦੇ ਬਾਵਜੂਦ ਵੀ ਪੰਜਾਬ ਦੀ ਸ਼ਾਨ ਹਰਭਜਨ ਮਾਨ ਨੇ ਸ਼ੋਅ ਰੱਖਿਆ ਜਾਰੀ
ਪੰਜਾਬੀ ਗਾਇਕ ਹਰਭਜਨ ਮਾਨ ਜਿਹੜੇ ਆਪਣੇ ਮਿਊਜ਼ਿਕ ਸ਼ੋਅ ਲਈ ਵਿਦੇਸ਼ੀ ਟੂਰ ‘ਤੇ ਗਏ ਹੋਏ ਹਨ। ਬੀਤੇ ਦਿਨੀਂ ਉਹ ਆਸਟਰੇਲੀਆ ਦੇ ਪਰਥ ਸ਼ਹਿਰ ‘ਚ ਸ਼ੋਅ ਲਈ ਗਏ ਹੋਏ ਸਨ। ਜਿੱਥੇ ਉਨ੍ਹਾਂ ਨੇ ਆਪਣੇ ਸੁਰੀਲੀ ਆਵਾਜ਼ ਤੇ ਗੀਤਾਂ ਦੇ ਨਾਲ ਸਮਾਂ ਬੰਨ ਕੇ ਰੱਖ ਦਿੱਤਾ। ਉਨ੍ਹਾਂ ਦੇ ਸ਼ੋਅ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਨੇ ਮੈਸੇਜ਼ ਕਰਕੇ ਸ਼ੋਅ ਦੀ ਖੂਬ ਤਾਰੀਫ਼ ਕੀਤੀ ਤੇ ਨਾਲ ਹੀ ਕਿਹਾ ਕਿ ਉਹ ਪੰਜਾਬ ਦੀ ਸ਼ਾਨ ਨੇ ਜਿਨ੍ਹਾਂ ਨੇ ਮੀਂਹ ਦੇ ਬਾਵਜੂਦ ਵੀ ਸ਼ੋਅ ਨੂੰ ਜਾਰੀ ਰੱਖਿਆ। ਫੈਨਜ਼ ਦੇ ਇਹ ਸੁਨੇਹੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸਾਂਝੇ ਕੀਤੇ ਹਨ।
View this post on Instagram
?????????? @radiohaanji @radiohaanjiperth #lovemyfans #rainmusic #perth
ਹੋਰ ਵੇਖੋ:ਦਿਲਾਂ ਨੂੰ ਛੂਹ ਰਿਹਾ ਹੈ ਆਰ ਨੇਤ ਦਾ ‘STRUGGLER’ ਗਾਣਾ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ
Harbhajan Mann
ਇੱਥੇ ਹੀ ਬਸ ਨਹੀਂ ਹਰਭਜਨ ਮਾਨ ਨੇ ਮੀਂਹ ਦੀ ਪਰਵਾਹ ਨਾ ਕਰਦੇ ਹੋਏ ਸ਼ੋਅ ਤੋਂ ਬਾਅਦ ਮੀਂਹ ‘ਚ ਹੀ ਆਪਣੇ ਫੈਨਜ਼ ਦੇ ਨਾਲ ਤਸਵੀਰਾਂ ਖਿੱਚਵਾ ਕੇ ਦਰਸ਼ਕਾਂ ਦੀਆਂ ਖੁਸ਼ੀਆਂ ‘ਚ ਹੋਰ ਵਾਧਾ ਕਰ ਦਿੱਤਾ। ਹਰਭਜਨ ਮਾਨ ਜੋ ਵਧੀਆ ਗਾਇਕ ਹੋਣ ਦੇ ਨਾਲ ਬਹੁਤ ਵਧੀਆ ਦਿਲ ਦੇ ਇਨਸਾਨ ਤੇ ਬਹੁਤ ਹੀ ਮਿਲਾਪੜ੍ਹੇ ਸੁਭਾਅ ਦੇ ਮਾਲਿਕ ਵੀ ਨੇ।
ਜੇ ਗੱਲ ਕੀਤੀ ਜਾਵੇ ਉਨ੍ਹਾਂ ਦੇ ਹਾਲ ਹੀ ‘ਚ ਆਏ ਗੀਤ ‘ਤੇਰੇ ਪਿੰਡ ਗਈ ਸਾਂ ਵੀਰਾ ਵੇ’ ਦੀ ਤਾਂ ਗਾਣੇ ਨੂੰ ਹਰ ਵਰਗ ਦੇ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲਿਆ। ਇੱਥੋਂ ਤੱਕ ਕਿ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਵੀ ਇਸ ਗੀਤ ਨੂੰ ਖੂਬ ਪਿਆਰ ਮਿਲਿਆ ਹੈ।