ਬੀਤੇ ਦਿਨੀਂ ਪੰਜਾਬੀ ਸੰਗੀਤ ਜਗਤ ਤੋਂ ਬੁਰੀ ਖ਼ਬਰ ਸਾਹਮਣੇ ਆਈ,ਜਦੋਂ ਪਤਾ ਚੱਲਿਆ ਪ੍ਰਸਿੱਧ ਪੰਜਾਬੀ ਲੋਕ ਗਾਇਕ ਸ਼ੌਕਤ ਅਲੀ ਦਾ ਦਿਹਾਂਤ ਹੋ ਗਿਆ ਹੈ । ਸ਼ੌਕਤ ਅਲੀ ਨੂੰ ਚਾਹੁਣ ਵਾਲਿਆਂ ਦੀ ਲਹਿੰਦੇ ਪੰਜਾਬ ਦੇ ਨਾਲ ਚੜ੍ਹਦੇ ਪੰਜਾਬ 'ਚ ਵੱਡੀ ਗਿਣਤੀ ਹੈ।
Image Source: Instagram
ਹੋਰ ਪੜ੍ਹੋ : ਨੀਰੂ ਬਾਜਵਾ ਦੇ ਦਿਲਕਸ਼ ਫੋਟੋਸ਼ੂਟ ਦਾ ਵੀਡੀਓ ਆਇਆ ਸਾਹਮਣੇ, ਸੋਸ਼ਲ ਮੀਡੀਆ ਉੱਤੇ ਹੋ ਰਿਹਾ ਹੈ ਖੂਬ ਸ਼ੇਅਰ, ਦੇਖੋ ਵੀਡੀਓ
Image Source: facebook
ਸ਼ੌਕਤ ਅਲੀ ਬੇਸ਼ੱਕ ਪਾਕਿਸਤਾਨੀ ਪੰਜਾਬ ਦਾ ਜੰਮਪਲ ਹੈ ਪਰ ਉਸ ਦੀ ਗਾਇਕੀ ‘ਤੇ ਪੰਜਾਬੀ ਮਾਂ-ਬੋਲੀ ਦੀ ਡੂੰਘੀ ਛਾਪ ਹੈ। ਉਹ ਪੰਜਾਬੀ ਤੋਂ ਇਲਾਵਾ ਉਰਦੂ ਤੇ ਹਿੰਦੀ ਗੀਤ ਤੇ ਗ਼ਜ਼ਲ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ। ਜਿਸ ਕਰਕੇ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਚੜ੍ਹਦੇ ਪੰਜਾਬ ਦੇ ਪੰਜਾਬੀ ਕਲਾਕਾਰਾਂ ਦੀਆਂ ਅੱਖਾਂ ਵੀ ਨਮ ਕਰ ਦਿੱਤੀਆਂ।
Image Source: facebook
ਪੰਜਾਬੀ ਗਾਇਕ ਹਰਭਜਨ ਮਾਨ ਨੇ ਆਪਣੇ ਫੇਸਬੁੱਕ ਉੱਤੇ ਸ਼ੌਕਤ ਅਲੀ ਦੇ ਨਾਲ ਅਣਦੇਖੀਆ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਤੁਰ ਗਿਆ ਸੁਰਾਂ ਦਾ ਸ਼ਹਿਜ਼ਾਦਾ ਜਨਾਬ ਸ਼ੌਕਤ ਅਲੀ ਸਾਹਿਬ-
ਸ਼ੌਕਤ ਅਲੀ ਸਾਹਿਬ ਨਾਲ ਮੇਰੀ ਪਹਿਲੀ ਮੁਲਾਕਾਤ ਜਨਾਬ ਇਕਬਾਲ ਮਾਹਲ ਜ਼ਰੀਏ ਕਰੀਬ 1985 ਵਿੱਚ ਟੋਰਾਂਟੋ ਵਿੱਚ ਹੋਈ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਮੇਰੀ ਜਨਾਬ ਸ਼ੌਕਤ ਅਲੀ ਸਾਹਿਬ ਨਾਲ ਬਹੁਤ ਨਿੱਘੀ ਸਾਂਝ ਰਹੀ ਹੈ। ਇੱਧਰਲੇ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਲੋਕ-ਗਾਇਕ ਹੋਵੇ, ਜਿਸ ਦੀ ਗਾਇਕੀ ਨੇ ਜਨਾਬ ਸ਼ੌਕਤ ਅਲੀ ਸਾਹਿਬ ਦੀ ਗਾਇਕੀ ਦਾ ਅਸਰ ਨਾ ਕਬੂਲਿਆ ਹੋਵੇ'।
Image Source: facebook
ਉਨ੍ਹਾਂ ਨੇ ਅੱਗੇ ਲਿਖਿਆ ਹੈ- 'ਮੈਂ 1985 ਦੇ ਨੇੜੇ-ਤੇੜੇ ਹੀ ਕਵੀਸ਼ਰੀ ਦੇ ਨਾਲ ਪੰਜਾਬੀ ਲੋਕ-ਗਾਇਕੀ ਦੀ ਸ਼ੁਰੂਆਤ ਕੀਤੀ ਸੀ।ਜਦੋਂ ਮੈਂ ਸ਼ੌਕਤ ਸਾਹਿਬ ਨੂੰ ਮਿਲਿਆ ਤਾਂ ਉਨ੍ਹਾਂ ਦੀ ਗਾਇਕੀ ਨੇ ਮੈਨੂੰ ਇੰਨਾ ਮੁਤਾਸਿਰ ਕੀਤਾ ਕਿ ਕਿਧਰੇ ਨਾ ਕਿਧਰੇ ਉਨ੍ਹਾਂ ਦੀ ਗਾਇਕੀ ਦਾ ਅਸਰ ਮੇਰੀ ਗਾਇਕੀ ਉੱਤੇ ਹਮੇਸ਼ਾ ਰਿਹਾ।
ਸ਼ੌਕਤ ਸਾਹਿਬ ਨਾਲ ਮੇਰੀਆਂ ਬਹੁਤ ਯਾਦਾਂ ਹਨ। ਮੈਨੂੰ ਇਸ ਗੱਲ ਦਾ ਵੀ ਫ਼ਖ਼ਰ ਹੈ ਕਿ ਉਨ੍ਹਾਂ ਮੇਰੀਆਂ ਕਈ ਫ਼ਿਲਮਾਂ ਦੇ ਗੀਤਾਂ ਨੂੰ ਆਵਾਜ਼ ਦੇ ਕੇ ਮਾਣ ਬਖ਼ਸ਼ਿਆ।
ਸ਼ੌਕਤ ਸਾਹਿਬ ਦੇ ਬੇ-ਵਕਤ ਤੁਰ ਜਾਣ ਦਾ ਬਹੁਤ ਦੁੱਖ ਹੈ। ਸ਼ੌਕਤ ਅਲੀ ਸਾਹਿਬ ਵਰਗੀ ਸ਼ਖ਼ਸੀਅਤ ਮੁੜ ਪੈਦਾ ਨਹੀਂ ਹੋਣੀ। ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਉਹ ਜੋ ਮਾਣਮੱਤਾ ਸੰਗੀਤ ਪਾ ਕੇ ਗਏ ਹਨ, ਉਹ ਗੀਤ ਤੇ ਉਨ੍ਹਾਂ ਦੀ ਆਵਾਜ਼ ਹਮੇਸ਼ਾ ਅਮਰ ਰਹੇਗੀ’। ਗਾਇਕ ਕਰਮਜੀਤ ਅਨਮੋਲ ਨੇ ਵੀ ਆਪਣੀ ਇੱਕ ਤਸਵੀਰ ਸ਼ੌਕਤ ਅਲੀ ਦੇ ਨਾਲ ਸ਼ੇਅਰ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ।