ਫੈਨ ਦੀ ਇਸ ਹਰਕਤ ਨੇ ਭਾਵੁਕ ਕਰ ਦਿੱਤਾ ਗਾਇਕ ਹਰਭਜਨ ਮਾਨ ਨੂੰ, ਦੇਖੋ ਵੀਡੀਓ

ਪੰਜਾਬੀ ਗਾਇਕ ਹਰਭਜਨ ਮਾਨ ਜਿਨ੍ਹਾਂ ਨੇ ਆਪਣੀ ਸਾਫ਼ -ਸੁਥਰੀ ਗਾਇਕੀ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਖਰਾ ਹੀ ਮੁਕਾਮ ਬਣਾਇਆ ਹੋਇਆ ਹੈ। ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਲੰਮੀ ਚੌੜੀ ਲਿਸਟ ਹੈ। ਹਰਭਜਨ ਮਾਨ ਜਿੰਨੇ ਵਧੀਆ ਗਾਇਕ ਨੇ ਉਨ੍ਹੇ ਹੀ ਵਧੀਆ ਦਿਲ ਦੇ ਇਨਸਾਨ ਵੀ ਨੇ। ਉਹ ਆਪਣੇ ਫੈਨਜ਼ ਨੂੰ ਬਹੁਤ ਸਤਿਕਾਰ ਤੇ ਪਿਆਰ ਦਿੰਦੇ ਨੇ। ਜਿਸਦੇ ਚੱਲਦੇ ਹਰਭਜਨ ਮਾਨ ਦੇ ਫੈਨਜ਼ ਵੀ ਉਨ੍ਹਾਂ ਨੂੰ ਹੱਥੀਂ ਛਾਵਾਂ ਕਰਦੇ ਨੇ।
View this post on Instagram
ਅਜਿਹਾ ਹੀ ਇੱਕ ਵੀਡੀਓ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘‘ਮਿਲਦਾ ਜੋ ਸਤਿਕਾਰ ਗੁਰੂ ਦੀ ਕਿਰਪਾ ਹੈ’ ਅੱਜ ਮੈਨੂੰ ਸ੍ਰੀ ਜੀਵਨ ਨਗਰ, ਹਰਿਆਣਾ ਵਿੱਚ ਵਿਆਹ ਦੇ ਸ਼ੋਅ 'ਤੇ ਇਸ ਪਰਿਵਾਰ ਵੱਲੋਂ ਮਿਲਿਆ ਇਹ ਸਤਿਕਾਰ ਜ਼ਿੰਦਗੀ ਭਰ ਯਾਦ ਰਹੇਗਾ’
View this post on Instagram
‘Teri Meri Jorhi’ tan har ikk wedding show te gaona e painda? #raunakmelamalout #weddindseason
ਹੋਰ ਵੇਖੋ:ਕੁੜੀ ਦੇ ਪੇਕੇ ਘਰ ਦੇ ਲਈ ਜਜ਼ਬਾਤਾਂ ਨੂੰ ਪੇਸ਼ ਕਰਨਗੇ ਹਰਭਜਨ ਮਾਨ ਆਪਣੇ ਨਵੇਂ ਗੀਤ ‘ਚ, ਦੇਖੋ ਵੀਡੀਓ
ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਇਸ ਫੈਨ ਨੇ ਤੇ ਉਸਦੇ ਪਰਿਵਾਰ ਵਾਲਿਆਂ ਨੇ ਫੁਲਕਾਰੀ ਦੀ ਛਾਅ ਹੇਠ ਹਰਭਜਨ ਮਾਨ ਦਾ ਸਵਾਗਤ ਕੀਤਾ ਹੈ। ਪ੍ਰਸ਼ੰਸਕ ਵੱਲੋਂ ਮਿਲਦੇ ਇੰਨੇ ਸਤਿਕਾਰ ਤੇ ਪਿਆਰ ਨੂੰ ਦੇਖਕੇ ਹਰਭਜਨ ਕੁਝ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੋਸਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਜੇ ਗੱਲ ਕਰੀਏ ਹਰਭਜਨ ਮਾਨ ਦੀ ਗਾਇਕੀ ਦੀ ਤਾਂ ਹਰ ਕੋਈ ਉਨ੍ਹਾਂ ਦੀ ਗਾਇਕੀ ਦੇ ਕਾਇਲ ਹੈ ਕਿਉਂਕਿ ਉਹਨਾਂ ਦਾ ਗਾਣੇ ਜ਼ਿੰਦਗੀ ਦੇ ਬਹੁਤ ਹੀ ਨੇੜੇ ਹੁੰਦੇ ਹਨ । ਉਹਨਾਂ ਦੇ ਹਰ ਗਾਣੇ ਦੇ ਬੋਲ ਵਿੱਚ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਦੀ ਝਲਕ ਮਿਲਦੀ ਹੈ। ਇਸ ਵਾਰ ਉਹ ‘ਤੇਰੇ ਪਿੰਡ ਗਈ ਸਾਂ ਵੀਰੇ ਵੇ’ ਟਾਈਟਲ ਹੇਠ ਗਾਣੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋਏ ਸਨ। ਦਰਦ ਨਾਲ ਭਰਿਆ ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਹਰਭਜਨ ਮਾਨ ਨੂੰ ਚਾਹੁਣ ਵਾਲੇ ਬੜੀ ਹੀ ਬੇਸਬਰੀ ਦੇ ਨਾਲ ਉਨ੍ਹਾਂ ਦੇ ਨਵੇਂ ਗੀਤਾਂ ਦਾ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਬਹੁਤ ਜਲਦ ਪੀ.ਆਰ ਟਾਈਟਲ ਹੇਠ ਪੰਜਾਬੀ ਫ਼ਿਲਮ ਵੀ ਲੈ ਕੇ ਆ ਰਹੇ ਹਨ।