ਗਾਇਕੀ ਦੀਆਂ ਬੁਲੰਦੀਆਂ 'ਤੇ ਪਹੁੰਚਾਉਣ 'ਚ ਗੁਰਸੇਵਕ ਦਾ ਵੱਡਾ ਹੱਥ, ਭਰਾ ਗੁਰਸੇਵਕ ਮਾਨ ਦੇ ਜਨਮ ਦਿਨ 'ਤੇ ਹਰਭਜਨ ਮਾਨ ਨੇ ਕੀਤਾ ਖੁਲਾਸਾ

ਗੁਰਸੇਵਕ ਮਾਨ ਦਾ ਬੀਤੇ ਦਿਨ ਜਨਮ ਦਿਨ ਮਨਾਇਆ ਗਿਆ । ਜਿਸ ਮੌਕੇ ਉਨ੍ਹਾਂ ਦਾ ਸਾਰਾ ਪਰਿਵਾਰ ਇੱਕਠਾ ਹੋਇਆ ਅਤੇ ਜਨਮ ਦਿਨ ਦਾ ਜਸ਼ਨ ਮਨਾਇਆ ਗਿਆ । ਇਸ ਮੌਕੇ ਗੁਰਸੇਵਕ ਮਾਨ ਦੇ ਵੱਡੇ ਭਰਾ ਅਤੇ ਗਾਇਕ ਹਰਭਜਨ ਮਾਨ ਨੇ ਇਸ ਜਸ਼ਨ ਦੀ ਵੀਡੀਓ ਸਰੋਤਿਆਂ ਨਾਲ ਸਾਂਝੀ ਕੀਤੀ ਹੈ । ਇਸ ਵੀਡੀਓ 'ਚ ਸਾਰਾ ਪਰਿਵਾਰ ਗੁਰਸੇਵਕ ਮਾਨ ਦੇ ਜਨਮ ਦਿਨ 'ਤੇ ਇੱਕਤਰ ਹੋਇਆ ਹੈ ਅਤੇ ਹਰਭਜਨ ਮਾਨ ਨੇ ਛੋਟੇ ਭਰਾ ਦੇ ਜਨਮ ਦਿਨ 'ਤੇ ਨਾਂ ਸਿਰਫ ਉਸ ਨੂੰ ਵਧਾਈ ਦਿੱਤੀ ਬਲਕਿ ਗਾਇਕੀ ਦੇ ਵਿੱਚ ਉਨ੍ਹਾਂ ਦੇ ਸਹਿਯੋਗ ਕਰਨ ਬਾਰੇ ਵੀ ਦੱਸਿਆ ਕਿ ਕਿਸ ਤਰ੍ਹਾਂ ਗੁਰਸੇਵਕ ਨੇ ਗਾਇਕੀ 'ਚ ਉਨ੍ਹਾਂ ਦਾ ਸਾਥ ਦਿੱਤਾ ।
ਹੋਰ ਵੇਖੋ:ਕਰਮਜੀਤ ਅਨਮੋਲ ਅਤੇ ਗੁਰਸੇਵਕ ਮਾਨ ਦੀ ਲੰਬੇ ਸਮੇਂ ਬਾਅਦ ਇਸ ਤਰ੍ਹਾਂ ਹੋਈ ਮੁਲਾਕਾਤ, ਵੀਡੀਓ ਆਇਆ ਸਾਹਮਣੇ
ਇਸ ਮੌਕੇ ਹਰਭਜਨ ਮਾਨ ਅਤੇ ਪੂਰਾ ਪਰਿਵਾਰ ਹਾਸਾ ਠੱਠਾ ਇੱਕ ਦੂਜੇ ਨਾਲ ਕਰਦੇ ਨਜ਼ਰ ਆਏ । ਹਰਭਜਨ ਮਾਨ ਨੇ ਸਰੋਤਿਆਂ ਦਾ ਗੁਰਸੇਵਕ ਦੇ ਜਨਮ ਦਿਨ 'ਤੇ ਵਧਾਈਆਂ 'ਤੇ ਦੁਆਵਾਂ ਦੇਣ ਲਈ ਸ਼ੁਕਰੀਆ ਅਦਾ ਵੀ ਕੀਤਾ । ਹਰਭਜਨ ਮਾਨ ਨੇ ਵੀਡੀਓ 'ਚ ਕਿਹਾ ਕਿ ਸੰਗੀਤ 'ਚ ਮੈਨੂੰ ਇਸ ਮੁਕਾਮ 'ਤੇ ਪਹੁੰਚਾਉਣ 'ਚ ਗੁਰਸੇਵਕ ਦਾ ਵੱਡਾ ਹੱਥ ਹੈ ਮੈਨੂੰ ਬੁਲੰਦੀਆਂ 'ਤੇ ਪਹੁੰਚਾਉਣ ਦਾ ।ਅਸੀਸਾਂ ਅਤੇ ਦੁਆਵਾਂ ਤੋਂ ਵੱਧ ਕੇ ਕੁਝ ਵੀ ਨਹੀਂ,ਸਮਝੋ ਤਾਂ ਇਨ੍ਹਾਂ ਦੁਆਵਾਂ 'ਚ ਬਹੁਤ ਕੁਝ ਹੁੰਦਾ ਹੈ ।
ਗਾਇਕ ਹਰਭਜਨ ਮਾਨ ਦੇ ਭਰਾ ਗੁਰਸੇਵਕ ਮਾਨ ਕਮਰਸ਼ੀਅਲ ਪਾਇਲਟ ਹਨ । ਪਰ ਇਸ ਦੇ ਬਾਵਜੂਦ ਉਹ ਗਾਇਕੀ ਵਿੱਚ ਉਹੀ ਰੁਤਬਾ ਰੱਖਦੇ ਹਨ ਜਿੰਨਾਂ ਕਿ ਹਰਭਜਨ ਮਾਨ ਰੱਖਦੇ ਹਨ ਕਿਉਂਕਿ ਗੁਰਸੇਵਕ ਮਾਨ ਤੇ ਹਰਭਜਨ ਮਾਨ ਨੇ ਇੱਕਠੇ ਹੀ ਗਾਇਕੀ ਦੇ ਗੁਰ ਸਿੱਖੇ ਸਨ ।
gursweak faimly
ਗੁਰਸੇਵਕ ਮਾਨ ਨੇ ਕਈ ਗਾਣੇ ਵੀ ਗਾਏ ਹਨ ਜਿਹੜੇ ਕਿ ਸੁਪਰ ਹਿੱਟ ਰਹੇ ਹਨ ।ਪਰ ਕਮਰਸ਼ੀਅਲ ਪਾਇਲਟ ਬਣਨਾ ਉਹਨਾਂ ਦੇ ਬਚਪਨ ਦਾ ਹੀ ਸੁਫ਼ਨਾ ਸੀ ਇਸੇ ਲਈ ਉਹ ਗਾਇਕੀ ਵਿੱਚ ਘੱਟ ਤੇ ਜ਼ਹਾਜ ਉਡਾਉਂਦੇ ਜ਼ਿਆਦਾ ਨਜ਼ਰ ਆਉਂਦੇ ਹਨ । ਪਰ