ਹਰਭਜਨ ਮਾਨ ਨੇ ਫਿਰੋਜ਼ਪੁਰ ਦੇ ਪਿੰਡ ਸੁਰ ਸਿੰਘ ਵਾਲਾ 'ਚ ਨੌਜਵਾਨਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਕੀਤੀ ਸ਼ਲਾਘਾ,ਪ੍ਰਸ਼ੰਸਕਾਂ ਨੂੰ ਕੀਤੀ ਖ਼ਾਸ ਅਪੀਲ

By  Shaminder October 24th 2019 01:44 PM -- Updated: October 24th 2019 01:48 PM

ਹਰਭਜਨ ਮਾਨ ਨੇ ਆਪਣੇ ਫੇਸਬੁੱਕ ਪੇਜ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਇਹ ਤਸਵੀਰਾਂ ਪਿੰਡ ਸੁਰ ਸਿੰਘ ਵਾਲਾ ਦੀਆਂ ਹਨ,ਇਹ ਪਿੰਡ ਫਿਰੋਜ਼ਪੁਰ ਜ਼ਿਲ੍ਹੇ 'ਚ ਪੈਂਦਾ ਪਿੰਡ ਹੈ । ਜਿਸ 'ਚ ਕੁਝ ਨੌਜਵਾਨ ਪਿੰਡ ਨੂੰ ਖੂਬਸੂਰਤ ਬਨਾਉਣ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕਰ ਰਹੇ ਹਨ ।

ਹੋਰ ਵੇਖੋ:ਗਾਇਕੀ ਦੀਆਂ ਬੁਲੰਦੀਆਂ ‘ਤੇ ਪਹੁੰਚਾਉਣ ‘ਚ ਗੁਰਸੇਵਕ ਦਾ ਵੱਡਾ ਹੱਥ, ਭਰਾ ਗੁਰਸੇਵਕ ਮਾਨ ਦੇ ਜਨਮ ਦਿਨ ‘ਤੇ ਹਰਭਜਨ ਮਾਨ ਨੇ ਕੀਤਾ ਖੁਲਾਸਾ

Image may contain: one or more people and outdoor

ਮੀਰੀ ਪੀਰੀ ਵੈੱਲਫੇਅਰ ਸੁਸਾਇਟੀ ਦੇ ਨੌਜਵਾਨਾਂ ਨੇ ਹੰਭਲਾ ਮਾਰਦਿਆਂ ਪਿੰਡ ਸੁਰ ਸਿੰਘ ਵਾਲਾ 'ਚ ਸਮਾਜ ਨੂੰ ਸਾਰਥਕ ਸੁਨੇਹੇ ਦੇਣ ਵਾਲੇ ਕੁਝ ਬੋਰਡ ਲਗਾਏ ਹਨ ।

Image may contain: 1 person, plant, tree, sky, grass, outdoor and nature

ਇਸ 'ਚ ਰੁੱਖਾਂ ਨੂੰ ਬਚਾਉਣ ਲਈ,ਨਸ਼ਿਆਂ ਖਿਲਾਫ ਜਾਗਰੂਕਤਾ ਫੈਲਾਉਣ,ਵਾਤਾਵਰਣ ਨੁੰ ਬਚਾਉਣ ਅਤੇ ਖਾਲਸਾ ਏਡ ਵੱਲੋਂ ਸਮਾਜ ਦੀ ਭਲਾਈ ਲਈ ਕੀਤੇ ਜਾਂਦੇ ਕਾਰਜਾਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਖ਼ਾਸ ਉਪਰਾਲਾ ਕੀਤਾ ਹੈ ।

Image may contain: 1 person, sky and outdoor

ਇਨ੍ਹਾਂ ਨੌਜਵਾਨਾਂ ਦੀ ਹਰਭਜਨ ਮਾਨ ਨੇ ਹੌਂਸਲਾ ਅਫਜ਼ਾਈ ਕੀਤੀ ਹੈ ਅਤੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨ ਲਈ ਵਧਾਈ ਦਿੱਤੀ ਹੈ ।

Image may contain: 9 people, people smiling, people standing, beard and outdoor

ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਕਿ  "#ਪਿੰਡਾਂ ਨੂੰ #ਸੋਹਣੇ ਬਣਾਓ ਪੁੱਤ-ਪੋਤੇ #ਜੁੜੇ ਰਹਿਣਗੇ।ਪਿੰਡ ਨੂੰ ਹੋਰ ਸੋਹਣਾ ਬਣਾਓਣ ਲਈ ਮੀਰੀ ਪੀਰੀ ਵੈਲਫੇਅਰ ਸੁਸਾਇਟੀ ਦੇ ਨੌਜਵਾਨਾਂ  ਨੇ ਹੰਬਲਾ ਮਾਰਦਿਆ ਪਿੰਡ #ਸੁਰ_ਸਿੰਘ_ਵਾਲਾ ਵਿੱਚ ਸਮਾਜ ਨੂੰ ਸੁਨੇਹਾ ਦਿੰਦੇ ਕਈ ਫਲੈਕਸ ਬੋਰਡ ਲਗਾਏ ਗਏ।

Image may contain: 2 people, outdoor

ਮੀਰੀ ਪੀਰੀ ਵੈਲਫੇਅਰ ਸੁਸਾਇਟੀ ਦੇ ਸਾਰੇ ਨੌਜਵਾਨ #ਵਧਾਈ ਦੇ ਪਾਤਰ ਹਨ।ਵਾਹਿਗੁਰੂ ਕ੍ਰਿਪਾ ਰੱਖੇ ਅੱਗੇ ਤੋ ਵੀ ਹਿੰਮਤ ਹੋਸਲਾ ਬਖਸ਼ੇ।- ਮੀਰੀ ਪੀਰੀ ਵੈਲਫੇਅਰ ਸੁਸਾਇਟੀ (ਨੌਜਵਾਨ ਦੀ ਹੌਸਲਾ ਅਫਜ਼ਾਈ ਲਈ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਜੀ )

 

Related Post